14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਨਵ ਭਾਰਤ ਸਾਖ਼ਰਤਾ ਮਿਸ਼ਨ ਉਲਾਸ ਪ੍ਰੋਗਰਾਮ ਤਹਿਤ ਜ਼ਿਲੇ੍ਹ ਵਿਚ 3358 ਨਵ ਸਾਖ਼ਰਾਂ ਨੇ ਪ੍ਰੀਖਿਆ ਦਿੱਤੀ - ਡਾਕਟਰ ਸ਼ਿਖਾ ਸ਼ਰਮਾ <br/>

ਅਜੀਤ ਡੈਸਕ 27-03-2026
ਦਸੂਹਾ, 26 ਮਾਰਚ (ਭੁੱਲਰ)- ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਨਵ ਭਾਰਤ ਸਾਖਰਤਾ ਮਿਸ਼ਨ ਉਲਾਸ ਪ੍ਰੋਗਰਾਮ ਤਹਿਤ ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਕਿਰਨ ਸ਼ਰਮਾ ਪੀ.ਸੀ.ਐਸ. ਅਤੇ ਸਹਾਇਕ ਡਾਇਰੈਕਟਰ ਸੁਰਿੰਦਰ ਕੁਮਾਰ ਅਰੋੜਾ ਦੀ ਅਗਵਾਈ ਹੇਠ ਨਵ ਸਾਖਰਾਂ ਦੀ ਜ਼ਿਲੇ੍ਹ ਅੰਦਰ ਪ੍ਰੀਖਿਆ ਕਰਵਾਈ ਗਈ ਜਿਸ ਤਹਿਤ ਜ਼ਿਲੇ੍ਹ ਵਿਚ 3358 ਦੇ ਕਰੀਬ ਨਵ ਸਾਖਰਾ ਨੇ ਪ੍ਰੀਖਿਆ ਦਿੱਤੀ | ਇਸ ਸਬੰਧੀ ਪਿ੍ੰਸੀਪਲ ਧਰਮਿੰਦਰ ਸ਼ਰਮਾ ਵਾਧੂ ਚਾਰਜ ਡਾਈਟ ਅਤੇ ਡਾਈਟ ਉਲਾਸ ਨੋਡਲ ਲੈਕਚਰਾਰ ਡਾਕਟਰ ਸ਼ਿਖਾ ਸ਼ਰਮਾ ਨੇ ਦੱਸਿਆ ਕਿ ਸਿੱਖਿਆ ਮੰਤਰਾਲੇ ਭਾਰਤ ਸਰਕਾਰ ਦੀ ਵਿਸ਼ੇਸ਼ ਮੁਹਿੰਮ ਹਰ ਜਨ ਸਾਗਰਤਾ ਉਲਾਸ ਰਾਹੀਂ ਪੜ੍ਹਨ ਲਿਖਣ ਤੇ ਜ਼ਰੂਰੀ ਜ਼ੋਰ ਘਟਾਓ ਅੰਕ ਪ੍ਰਣਾਲੀ ਨਾਲ ਜੋੜਨ ਤਹਿਤ ਪੜ੍ਹਾਈ ਛੱਡ ਚੁੱਕੇ ਵੱਡੀ ਉਮਰ ਦੇ ਲੋਕ ਅਨਪੜ੍ਹ ਵਿਅਕਤੀਆਂ ਨੂੰ ਸਾਖਰਤਾ ਨਾਲ ਜੋੜਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਾਈ, ਮਿਡਲ ਅਤੇ ਐਲੀਮੈਂਟਰੀ ਸਕੂਲਾਂ ਵਿਚੋਂ ਨੋਡਲ ਅਧਿਆਪਕ ਲਗਾਏ ਗਏ ਸਨ | ਇਸ ਤੋਂ ਇਲਾਵਾ ਡੀ.ਐਲ ਐਡ ਜਾਂ ਕੋਰਸ ਕਰ ਰਹੇ ਅਤੇ ਸੈੱਲਫ਼ ਫਾਈਨਾਂਸਰ ਕਾਲਜਾਂ ਦੁਆਰਾ ਵੀ ਆਪਣਾ ਯੋਗਦਾਨ ਪਾਇਆ ਗਿਆ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ | ਇਸ ਮੌਕੇ ਪਿ੍ੰਸੀਪਲ ਰਾਜਨ ਅਰੋੜਾ ਨੇ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਲੋਕਾਂ ਨੂੰ ਸਿੱਖਿਤ ਕਰਕੇ ਸਮਾਜ ਨੂੰ ਵਿਕਾਸ ਦੀਆਂ ਲੀਹਾਂ 'ਤੇ ਅੱਗੇ ਵਧਾਉਣ ਦਾ ਇਹ ਉਪਰਾਲਾ ਹੈ | ਇਸ ਉਲਾਸ ਦੀ ਪ੍ਰੀਖਿਆ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਡਾਕਟਰ ਅਰਜੁਨਾ ਕਾਟਲ, ਲੈਕਚਰਾਰ ਬਲਜੀਤ ਕੌਰ, ਬੀ.ਐਨ.ਓ. ਹਰਭਜਨ ਸਿੰਘ, ਸੀ.ਐਚ.ਟੀ. ਜਗਜੀਤ ਸਿੰਘ ਭੁੱਲਰ, ਸੀ.ਐਚ.ਟੀ. ਸੰਗੀਤਾ ਬਾਸੂਦੇਵ, ਦਿਲਬਾਗ ਸਿੰਘ, ਅੰਕੁਰ ਸੂਦ, ਰਿਤੂ ਕੁਮਰਾ, ਗੁਰਮੇਲ ਸਿੰਘ, ਹਰਵਿੰਦਰ ਕੌਰ, ਸੋਨੀਆ, ਅਮਿੱਤ ਕੁਮਾਰ, ਗੀਤਾਂਜਲੀ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ |

ਪਿਛਲੀ ਖ਼ਬਰ ਸੰਤ ਨਿਰੰਜਨ ਦਾਸ ਵਲੋਂ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਧੁੱਗਾ ਦਾ ਸਨਮਾਨ <br/> ਅਗਲੀ ਖ਼ਬਰ ਪਿੰਡ ਮਾਨਪੁਰ ਵਿਚ ਵਿਕਾਸ ਕਾਰਜਾਂ ਲਈ ਵਿਧਾਇਕ ਜਸਬੀਰ ਰਾਜਾ ਵਲੋਂ 5 ਲੱਖ ਰੁਪਏ ਦਾ ਚੈੱਕ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।