ਹੁਸ਼ਿਆਰਪੁਰ, 26 ਮਾਰਚ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਆਗੂਆਂ ਵਲੋਂ ਪਾਰਟੀ ਦੇ ਨਵ- ਨਿਯੁਕਤ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਸਨਮਾਨ ਸਮਾਗਮ ਦੌਰਾਨ ਇਕਬਾਲ ਸਿੰਘ ਖੇੜਾ ਤੇ ਰਾਣਾ ਰਣਬੀਰ ਸਿੰਘ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਕਸਾਲੀ ਅਕਾਲੀ ਆਗੂ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਦੀ ਲੰਬੇ ਸਮੇਂ ਦੀ ਅਣਥੱਕ ਮਿਹਨਤ, ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਲੰਬੇ ਸਿਆਸੀ ਤਜਰਬੇ ਨੂੰ ਦੇਖਦਿਆਂ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਸਮੁੱਚੇ ਜ਼ਿਲ੍ਹੇ ਚ ਖ਼ੁਸ਼ੀ ਦੀ ਲਹਿਰ ਹੈ | ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ 'ਤੇ ਭਰੋਸਾ ਕਰਦਿਆਂ ਇਹ ਜ਼ਿੰਮੇਵਾਰੀ ਸੌਂਪੀ ਹੈ ਤੇ ਉਹ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਸੂਬਾ, ਜ਼ਿਲ੍ਹਾ ਅਤੇ ਬੂਥ ਲੈਵਲ ਤੱਕ ਮਜ਼ਬੂਤ ਕਰਕੇ ਆਉਣ ਵਾਲੀਆ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਦਿਨ ਰਾਤ ਇਕ ਕਰ ਦੇਣਗੇ | ਸਮਾਗਮ ਦੇ ਅੰਤ 'ਚ ਬਰਿੰਦਰ ਸਿੰਘ ਪਰਮਾਰ ਜ਼ਿਲ੍ਹਾ ਸਕੱਤਰ ਜਨਰਲ ਨੇ ਸਮਾਗਮ 'ਚ ਪਹੁੰਚੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਨੀ ਗਿੱਲ ਝਿੰਜਰ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਦਵਿੰਦਰ ਸਿੰਘ ਬੈਂਸ ਬਾਹੋਵਾਲ, ਸਾਈਕਲਿਸਟ ਬਲਰਾਜ ਸਿੰਘ ਚੌਹਾਨ, ਰਣਧੀਰ ਸਿੰਘ ਭਾਰਜ, ਸੰਤ ਸਿੰਘ ਜੰਡੌਰ, ਸੁਖਜਿੰਦਰ ਸਿੰਘ ਅÏਜਲਾ ਪ੍ਰਧਾਨ ਐੱਸ.ਓ.ਆਈ. ਦੁਆਬਾ ਜ਼ੋਨ, ਸਤਵਿੰਦਰ ਸਿੰਘ ਆਹਲੂਵਾਲੀਆ, ਸਰਬਜੀਤ ਸਿੰਘ ਬਡਵਾਲ, ਲਖਵਿੰਦਰ ਸਿੰਘ ਠੱਕਰ, ਕੁਲਦੀਪ ਸਿੰਘ ਬਜਵਾੜਾ, ਹਰਭਜਨ ਸਿੰਘ ਧਾਲੀਵਾਲ, ਰਵਿੰਦਰ ਪਾਲ ਸਿੰਘ ਮਿੰਟੂ, ਗੁਰਪ੍ਰੀਤ ਸਿੰਘ ਕੋਹਲੀ, ਪ੍ਰਭਜੋਤ ਸੈਬ, ਕੁਲਬੀਰ ਸਿੰਘ, ਸਰਬਜੀਤ ਸਾਬੀ ਤੇ ਜਤਿੰਦਰ ਸਿੰਘ ਰੀਹਲ ਆਦਿ ਹਾਜ਼ਰ ਸਨ |