15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਬਜਰੀ ਦਾ ਭਰਿਆ ਟਿੱਪਰ ਪਲਟਿਆ

ਅਜੀਤ ਡੈਸਕ 27-03-2026
ਕੋਟਫ਼ਤੂਹੀ, 26 ਮਾਰਚ (ਅਵਤਾਰ ਸਿੰਘ ਅਟਵਾਲ)-ਬਹਿਰਾਮ-ਮਾਹਿਲਪੁਰ ਮੁੱਖ ਸੜਕ 'ਤੇ ਪਿੰਡ ਕੋਟਲਾ ਦੇ ਨਜ਼ਦੀਕ ਬਜਰੀ ਨਾਲ ਭਰਿਆ ਇਕ ਟਿੱਪਰ ਪਲਟ ਗਿਆ, ਪਰ ਮੌਕੇ 'ਤੇ ਚਾਲਕ ਦਾ ਬਚਾਅ ਰਿਹਾ | ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਤੋਂ ਬਜਰੀ ਨਾਲ ਭਰਿਆ ਹੋਇਆ ਇਕ ਟਿੱਪਰ ਪੀ.ਬੀ. 32 ਏ.ਸੀ-9069 ਤੜਕੇ ਸਵੇਰੇ ਬਜਰੀ ਲੈ ਕੇ ਬੰਗਿਆ ਵੱਲ ਨੂੰ ਜਾ ਰਿਹਾ ਸੀ, ਜਦੋਂ ਇਹ ਟਿੱਪਰ ਪਿੰਡ ਕੋਟਲਾ ਦੇ ਕਰੀਬ ਪਹੁੰਚਿਆ ਤਾਂ ਅਚਾਨਕ ਡਰਾਈਵਰ ਨੂੰ ਨੀਂਦ ਆ ਜਾਣ ਕਰਕੇ ਇਹ ਟਿੱਪਰ ਸੜਕ ਤੋਂ ਹੇਠਾਂ ਖੇਤਾਂ ਵਿਚ ਡਿਗ ਕੇ ਇੱਕ ਪਾਸੇ ਨੂੰ ਪਲਟ ਗਿਆ, ਜਦਕਿ ਡਰਾਈਵਰ ਇਕ ਪਾਸੇ ਸ਼ੀਸ਼ਾ ਖੁਲ ਜਾਣ ਨਾਲ ਬਚ ਗਿਆ, ਜਦਕਿ ਪਿੱਛੇ ਇਕ ਹੋਰ ਆ ਰਹੇ ਟਿੱਪਰ ਚਾਲਕਾਂ ਨੇ ਉਸ ਨੂੰ ਮੌਕੇ 'ਤੇ ਸੰਭਾਲਿਆ |
ਪਿਛਲੀ ਖ਼ਬਰ ਦੁਲਮੀਵਾਲ ਵਿਖੇ ਸੰਤ ਸੰਮੇਲਨ ਅੱਜ ਅਗਲੀ ਖ਼ਬਰ ਪੰਜਾਬ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਅਤਿ ਜ਼ਰੂਰੀ- ਲੱਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।