ਮਾਹਿਲਪੁਰ, 26 ਮਾਰਚ (ਰਜਿੰਦਰ ਸਿੰਘ)-ਸ਼ਹੀਦਾਂ ਰੋਡ ਮਾਹਿਲਪੁਰ ਵਿਖੇ ਬਿੰਦਰ ਮੋਬਾਈਲ ਦੀ ਦੁਕਾਨ ਕੋਲੋਂ ਅਣਪਛਾਤਾ ਵਿਅਕਤੀ ਮੋਟਰਸਾਈਕਲ ਚੋਰੀ ਕਰ ਕੇ ਫ਼ਰਾਰ ਹੋ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਸਿੰਘ ਪੁੱਤਰ ਆਤਮਾ ਰਾਮ ਵਾਸੀ ਪਿੰਡ ਨੰਗਲ ਖ਼ੁਰਦ ਨੇ ਦੱਸਿਆ ਕਿ ਉਹ ਬਿੰਦਰ ਮੋਬਾਈਲ ਰਿਪੇਅਰ 'ਤੇ ਕੰਮ ਕਰਦਾ ਹਾਂ | ਉਸਨੇ ਦੱਸਿਆ ਕਿ ਸਵੇਰੇ ਕਰੀਬ 8.40 ਵਜੇ 'ਤੇ ਉਹ ਆਪਣੇ ਕੰਮ 'ਤੇ ਮਾਹਿਲਪੁਰ ਆਇਆ ਅਤੇ ਆਪਣਾ ਉਕਤ ਮੋਟਰ ਸਾਈਕਲ ਨੰਬਰੀ ਪੀ.ਬੀ.36. ਜੀ.1693 ਦੁਕਾਨ ਦੇ ਬਾਹਰ ਖੜ੍ਹਾ ਕੀਤਾ ਸੀ ਅਤੇ 10 ਕੁ ਮਿੰਟ ਬਾਅਦ ਉਹ ਵਾਪਸ ਆਇਆ ਤਾਂ ਦੇਖਿਆ ਕਿ ਉਸਦਾ ਮੋਟਰਸਾਈਕਲ ਗਾਇਬ ਸੀ | ਉਸ ਨੇ ਦੱਸਿਆ ਕਿ ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ | ਇਸ ਸਬੰਧੀ ਥਾਣਾ ਮਾਹਿਲਪੁਰ ਨੂੰ ਸੂਚਿਤ ਕਰ ਦਿੱਤਾ ਗਿਆ |