31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸੈਲਾ ਖੁਰਦ ਤੋਂ ਜੇਜੋਂ ਜਾਣ ਵਾਲੀ ਸੜਕ ਦੀ ਹਾਲਤ ਬਦ ਤੋਂ ਬਦਤਰ ਬਣੀ

ਅਜੀਤ ਡੈਸਕ 08-03-2026
ਸੈਲਾ ਖੁਰਦ, 7 ਮਾਰਚ (ਹਰਵਿੰਦਰ ਸਿੰਘ ਬੰਗਾ)-ਕਸਬਾ ਸੈਲਾ ਖੁਰਦ ਤੋਂ ਦਦਿਆਲ, ਬੀਹੜਾ, ਪੱਖੋਵਾਲ, ਕੁੱਕੜਾਂ, ਹਿਆਤਪੁਰ, ਬਰਿਆਣਾ, ਲਸਾੜਾ ਵਾਇਆ ਜੇਜੋਂ ਦੁਆਬਾ ਜਾਣ ਵਾਲੀ ਸੰਪਰਕ ਸੜਕ ਦਾ ਐਨਾ ਭੈੜਾ ਹਾਲੋ ਬੇਹਾਲ ਹੈ ਕਿ ਇਸਨੂੰ ਬਿਆਨ ਕਰਨਾ ਕਠਿਨ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਸਪਾ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਬੀਹੜ੍ਹਾ ਨੇ ਕਰਦਿਆਂ ਕਿਹਾ ਕਿ ਇਸ ਸੜਕ 'ਤੇ ਵੱਖ-ਵੱਖ ਥਾਵਾਂ ਤੇ ਪਏ ਡੁੰਘੇ ਟੋਏ ਆਉਣ ਜਾਣ ਵਾਲੇ ਰਾਹਗੀਰ ਵਹੀਕਲਾਂ ਨੂੰ ਹਾਦਸਿਆਂ ਦਾ ਸੱਦਾ ਦੇ ਰਹੇ ਹਨ, ਜਿਸ ਕਾਰਨ ਹਰ ਰੋਜ਼ ਆਉਣ ਜਾਣ ਵਾਲੇ ਸਵੇਰੇ ਰਾਤ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੌਜੂਦਾ ਸੂਬਾ ਸਰਕਾਰ ਦੇ ਕਰੀਬ 4 ਸਾਲ ਦਾ ਅਰਸਾ ਬੀਤ ਜਾਣ ਦੇ ਬਾਵਜੂਦ ਵੀ ਇਸ ਸੜਕ ਦੀ ਸਾਰ ਨਹੀਂ ਲਈ ਗਈ, ਜੋ ਇਲਾਕੇ ਦੇ ਲੋਕਾਂ ਦੇ ਸੰਵਿਧਾਨਿਕ ਹੱਕਾਂ 'ਤੇ ਡਾਕਾ ਅਤੇ ਬੇਇਨਸਾਫੀ ਹੈ | ਗੱਲ ਇਥੇ ਹੀ ਬੱਸ ਨਹੀਂ ਕਹਿੰਦੇ ਬਾਰਾ ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਐ, ਪਰ ਇਹ ਸੜਕ ਕਰੀਬ 15 ਸਾਲਾਂ ਤੋਂ ਸੁਧਾਰ ਦੀ ਮੰਗ ਕਰਦੀ ਜਿਉ ਦੀ ਤਿਓ ਰਹਿਣ ਕਾਰਨ ਇਲਾਕੇ ਦੇ ਲੋਕ ਖਜਲ ਖੁਆਰੀ ਦਾ ਸਾਹਮਣਾ ਕਰ ਰਹੇ ਹਨ | ਬਸਪਾ ਆਗੂ ਨੇ ਅੰਤ ਵਿਚ ਕਿਹਾ ਕਿ ਬਦਲਾਅ ਦੇ ਕਾਰਨ ਸਰਕਾਰ ਤੋਂ ਠਗੇ ਹੋਏ ਲੋਕ ਮਿਸ਼ਨ 2027 ਵਿਚ ਹੈਰਾਨੀ ਜਨਕ ਫੈਸਲਾ ਕਰਨ ਦਾ ਮੰਨ ਬਣਾਈ ਬੈਠੇ ਹਨ |
ਪਿਛਲੀ ਖ਼ਬਰ ਪ੍ਰੋ. ਅਪਿੰਦਰ ਸਿੰਘ ਦੀ ਪੁਸਤਕ 'ਧਰਮ ਅਤੇ ਵਿਗਿਆਨ : ਅੰਤਰ ਸੰਬੰਧਿਤਾ 'ਤੇ ਸੰਵਾਦ ਅਗਲੀ ਖ਼ਬਰ ਦਸਮੇਸ਼ ਸਪੋਰਟਸ ਕਲੱਬ ਚੰਦੇਲੀ ਵਲੋਂ ਸੈਵਨ-ਏ-ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।