22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ

ਅਜੀਤ ਡੈਸਕ 02-02-2026
ਹੁਸ਼ਿਆਰਪੁਰ, 1 ਫਰਵਰੀ (ਬਲਜਿੰਦਰਪਾਲ ਸਿੰਘ)-ਸੜਕ ਹਾਦਸੇ 'ਚ ਪਤਨੀ ਦੀ ਮੌਤ ਅਤੇ ਪਤੀ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਪਿੰਡ ਚੌਹਾਲ ਦੇ ਵਾਸੀ ਪਰਮਜੀਤ ਸਿੰਘ ਨੇ ਪੁਲਿਸ ਕੋਲ ਦਰਜ਼ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਆਪਣੇ ਸਹੁਰੇ ਪਿੰਡ ਮਿਰਜ਼ਾਪੁਰ ਖਡਿਆਲ ਤੋਂ ਆਪਣੀ ਪਤਨੀ ਸੁਖਵਿੰਦਰ ਕੌਰ ਨਾਲ ਐਕਟਿਵਾ 'ਚ ਘਰ ਵਾਪਸ ਆ ਰਿਹਾ ਸੀ | ਉਸ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨਾਲ ਉਸਦਾ 3 ਸਾਲਾ ਦੋਹਤਾ ਤੇ 11 ਮਹੀਨੇ ਦੀ ਦੋਹਤੀ ਵੀ ਸਨ ਅਤੇ ਜਦੋਂ ਉਹ ਪਿੰਡ ਮਾਣਕਢੇਰੀ ਨਜ਼ਦੀਕ ਪਹੁੰਚੇ ਤਾਂ ਉਥੋਂ ਲੰਘ ਰਹੇ ਇਕ ਵਾਹਨ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ | ਉਸਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਉਸਦੀ ਪਤਨੀ ਦੀ ਮੌਤ ਹੋ ਗਈ ਅਤੇ ਉਹ ਜਖਮੀ ਹੋ ਗਿਆ ਜਦਕਿ ਦੋਨੋਂ ਬੱਚੇ ਵਾਲ-ਵਾਲ ਬਚ ਗਏ | ਥਾਣਾ ਬੁਲ੍ਹੋਵਾਲ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਸ੍ਰੀ 108 ਸੰਤ ਨਿਰੰਜਣ ਦਾਸ ਨੂੰ ਪਦਮਸ੍ਰੀ ਸਨਮਾਨ ਮਿਲਣ 'ਤੇ ਲੱਖ-ਲੱਖ ਵਧਾਈ- ਸੁਸ਼ੀਲ ਪਿੰਕੀ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਨੰਗਲ ਰੋਡ 'ਤੇ ਚੱਲ ਰਹੇ ਟਿੱਪਰ ਚਾਲਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।