06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਹਰਦੋਥਲਾ ਦਰਬਾਰ ਵਿਖੇ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ

ਅਜੀਤ ਡੈਸਕ 01-02-2026
ਦਸੂਹਾ, 31 ਜਨਵਰੀ (ਭੁੱਲਰ)-ਦਰਬਾਰ ਹਰਦੋਥਲਾ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਜਾਏ ਨਗਰ ਕੀਰਤਨ ਦਾ ਦਰਬਾਰ ਹਰਦੋਥਲਾ ਦੇ ਗੱਦੀ ਨਸ਼ੀਨ ਬਾਬਾ ਮਨਜੀਤ ਸ਼ਾਹ ਦੀ ਅਗਵਾਈ ਹੇਠ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ | ਇਸ ਮੌਕੇ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਮਨਜੀਤ ਸ਼ਾਹ ਅਤੇ ਮੁੱਖ ਪ੍ਰਬੰਧਕ ਤਰਸੇਮ ਸਿੰਘ ਹਰਦੋਥਲਾਂ ਨੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਡੇਰਾ ਬਾਬਾ ਬੰਨਾ ਰਾਮ ਓਡਰਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਸਪਾਲ ਸਿੰਘ ਵੱਲੋਂ ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਬਾਬਾ ਮਨਜੀਤ ਸ਼ਾਹ, ਤਰਸੇਮ ਸਿੰਘ ਹਰਦੋਥਲਾ, ਕੁਲਵਿੰਦਰ ਸਿੰਘ ਉਡਰਾ, ਡਾਕਟਰ ਸੁਖਵਿੰਦਰ ਸਿੰਘ, ਡਾ. ਦਿਲਬਾਗ ਸਿੰਘ ਹੁੰਦਲ, ਸਰਪੰਚ ਐਡਵੋਕੇਟ ਬਲਜਿੰਦਰ ਸਿੰਘ ਹੁੰਦਲ, ਅਮਰੀਕ ਸਿੰਘ ਮਾਹੀ, ਗੌਰਵ, ਸੌਰਵ, ਗੁਰਪ੍ਰੀਤ ਸਿੰਘ ਓਡਰਾ, ਨਾਨਕ ਸਿੰਘ, ਬਾਬਾ ਸੁਖਵਿੰਦਰ ਸਿੰਘ, ਕਰਨਜੀਤ ਸਿੰਘ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਬਿੱਟੂ, ਉੱਗੇ ਕਾਂਗਰਸੀ ਆਗੂ ਤਰਲੋਕ ਸਿੰਘ ਸਾਹੀ, ਅਮੋਲਕ ਸਿੰਘ ਹੁੰਦਲ, ਸਿਮਰਨ ਸਿੰਘ ਸਾਹੀ, ਬਾਬਾ ਗੁਰਦੇਵ ਸਿੰਘ, ਰਣਦੀਪ ਸਿੰਘ, ਰਾਜਵਿੰਦਰ ਕੌਰ, ਕੁਲਦੀਪ ਕੌਰ ਤੋਂ ਇਲਾਵਾ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਵਾਈਸ ਚਾਂਸਲਰ ਡਾ. ਰਤਨ ਸਿੰਘ ਨੇ ਕੇ.ਐਮ.ਐਸ. ਕਾਲਜ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।