06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬੁੱਲ੍ਹੋਵਾਲ ਵਿਖੇ ਪਹਿਲੇ ਸ਼ਤਰੰਜ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ

ਅਜੀਤ ਡੈਸਕ 01-02-2026
ਬੁੱਲ੍ਹੋਵਾਲ, 31 ਜਨਵਰੀ (ਲੁਗਾਣਾ)-ਕਸਬਾ ਬੁੱਲ੍ਹੋਵਾਲ ਵਿਖੇ ਸ਼ਤਰੰਜ ਦਾ ਪਹਿਲਾ ਟੂਰਨਾਮੈਂਟ ਪਬਲਿਕ ਹਾਈ ਸਕੂਲ ਬੁੱਲ੍ਹੋਵਾਲ ਵਿਖੇ ਪ੍ਰਧਾਨ ਸੇਵਾ ਸਿੰਘ ਫਲੋਰਾ ਦੀ ਅਗਵਾਈ ਹੇਠ ਕਰਵਾਇਆ ਗਿਆ | ਸ਼ਤਰੰਜ ਦੇ ਇਸ 2 ਰੋਜ਼ਾ ਟੂਰਨਾਮੈਂਟ ਦੇ ਮੁਕਾਬਲਿਆਂ 'ਚ 7 ਸਾਲ, 11 ਸਾਲ ਤੇ 15 ਸਾਲ ਵਰਗ ਦੇ ਵੱਖ-ਵੱਖ ਖਿਡਾਰੀਆਂ ਨੇ ਭਾਗ ਲਿਆ | ਇਸ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਦੇਣ ਲਈ ਮਾ. ਕੁਲਵਿੰਦਰ ਸਿੰਘ ਜੰਡਾ ਉੱਘੇ ਲੇਖਕ ਤੇ ਸਾਹਿਤਕਾਰ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ | ਉਨ੍ਹਾਂ ਅੰਡਰ 7 ਦੇ ਆਇਆਨ ਚੌਧਰੀ, ਅੰਡਰ 11 ਦੇ ਕੰਵਨਜੀਤ ਸਿੰਘ ਸੈਣੀ ਤੇ ਅੰਡਰ 15 ਦੇ ਸਮਰਵੀਰ ਸਿੰਘ ਨੂੰ ਪਹਿਲਾ ਇਨਾਮ ਪ੍ਰਾਪਤ ਕਰਨ ਤੇ ਪ੍ਰਸੰਸਾ ਪੱਤਰ ਦੇ ਨਾਲ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਪੁਨੀਤ ਵਰਮਾ, ਰਾਮ ਪ੍ਰਕਾਸ਼, ਇਸ਼ਮੀਤ ਸਿੰਘ, ਅਮਨਪ੍ਰੀਤ ਸਿੰਘ, ਮਨਮਨਜੀਤ ਸਿੰਘ, ਸੁਮੀਤ ਗਰੋਵਰ, ਧ੍ਰਰਿਤੀ ਕਸ਼ਅਪ, ਗੁਰਵਿਕਾ ਤੇ ਕਸ਼ਿਸ਼ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ | ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਵਾਲਿਆ ਵਿਚ ਮਾ. ਕੁਲਵਿੰਦਰ ਸਿੰਘ ਜੰਡਾ ਨਾਲ ਬਲਵੰਤ ਸਿੰਘ ਬਰਿਆਲ, ਪ੍ਰਧਾਨ ਸੇਵਾ ਸਿੰਘ ਫਲੋਰਾ, ਲੈਕ. ਲਖਜੀਤ ਸਿੰਘ ਉਹੜਪੁਰੀ, ਮੀਤ ਪ੍ਰਧਾਨ ਅਸ਼ੋਕ ਕੁਮਾਰ, ਖ਼ਜ਼ਾਨਚੀ ਸੁਨੀਲ ਕੁਮਾਰ ਬੌਬੀ, ਸਲਾਹਕਾਰ ਗੋਬਿੰਦ ਰਾਏ ਤੇ ਵਰਿੰਦਰ ਸ਼ਾਰਧਾ ਤੇ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਬਿਸ਼ਨ ਸਿੰਘ ਵੈੱਲਫੇਅਰ ਸੁਸਾਇਟੀ ਨੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਸਰਵਹਿੱਤਕਾਰੀ ਹਾਜੀਪੁਰ 'ਚ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।