06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬਾਬਾ ਬਿਸ਼ਨ ਸਿੰਘ ਵੈੱਲਫੇਅਰ ਸੁਸਾਇਟੀ ਨੇ ਖ਼ੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 01-02-2026
ਅੱਡਾ ਸਰਾਂ, 31 ਜਨਵਰੀ (ਮਸੀਤੀ)-ਪਿੰਡ ਕੰਧਾਲਾ ਜੱਟਾਂ ਵਿਖੇ ਧੰਨ ਧੰਨ ਬਾਬਾ ਬਿਸ਼ਨ ਸਿੰਘ ਵੈੱਲਫੇਅਰ ਸੁਸਾਇਟੀ ਤੇ ਨੌਜਵਾਨ ਸਭਾ ਵਲੋਂ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ | ਬਾਬਾ ਬਿਸ਼ਨ ਸਿੰਘ ਦੇ ਅਸਥਾਨ 'ਤੇ ਲਗਾਏ ਇਸ ਕੈਂਪ ਦੌਰਾਨ ਨੌਜਵਾਨਾਂ 'ਚ ਖ਼ੂਨਦਾਨ ਕਰਨ ਦਾ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਸੇਵਾਦਾਰ ਪ੍ਰਬੰਧਕ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਪਹਿਲਾ ਖ਼ੂਨਦਾਨ ਕੈਂਪ ਹੈ ਤੇ ਇਸ ਵਾਰ ਵਧੀਆ ਨੌਜਵਾਨਾਂ ਵਲੋਂ ਹੁੰਗਾਰਾ ਮਿਲਿਆ ਹੈ ਅਤੇ ਜਲਦ ਹੀ ਅੱਖਾਂ ਦਾ ਮੁਫ਼ਤ ਜਾਂਚ ਅਤੇ ਮੈਡੀਕਲ ਕੈਂਪ ਸਾਡੀ ਸੰਸਥਾ ਵਲੋਂ ਲਗਾਇਆ ਜਾਵੇਗਾ | ਇਸ ਮੌਕੇ ਗੰਗਾ ਅÏਰਥੋ ਕੇਅਰ ਬਲੱਡ ਸੈਂਟਰ ਜਲੰਧਰ ਦੀ ਟੀਮ ਨੇ ਪਹੁੰਚ ਕੇ ਆਪਣੀਆਂ ਸੇਵਾਵਾਂ ਨਿਭਾਈਆਂ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਅਮਨਦੀਪ ਸਿੰਘ ਕੈਨੇਡਾ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਅਤੇ ਗੁਰਪ੍ਰੀਤ ਸਿੰਘ ਧਾਲੀਵਾਲ, ਪ੍ਰਦੀਪ ਸਿੰਘ, ਤੇਜਿੰਦਰ ਸਿੰਘ, ਅਮਨਦੀਪ ਸਿੰਘ, ਦਲਜੀਤ ਸਿੰਘ ਧਾਲੀਵਾਲ, ਪਵਿੱਤਰ ਸਿੰਘ ਆਲੂਵਾਲੀਆ, ਜਸਵੀਰ ਸਿੰਘ ਲੱਕੀ ਪ੍ਰਧਾਨ ਡਾਕਟਰ ਬੀ. ਆਰ. ਅੰਬੇਡਕਰ ਯੂਥ ਕਲੱਬ ਕੰਧਾਲਾ ਜੱਟਾਂ, ਸੁਮਨਦੀਪ ਸਿੰਘ ਸ਼ੰਮੀ ਪ੍ਰਧਾਨ ਅੰਬੇਡਕਰ ਫੋਰਸ ਟਾਂਡਾ, ਨਵਦੀਪ ਸਿੰਘ, ਵਿਸ਼ਾਲ, ਦਿਲਜੋਤ ਸਿੰਘ, ਜਗਬੀਰ ਸਿੰਘ, ਜਗਪ੍ਰੀਤ ਸਿੰਘ, ਦਵਿੰਦਰ ਸਿੰਘ, ਪਵਿੱਤਰ ਸਿੰਘ, ਸ਼ੇਰਾ ਚਰਨ, ਕਰਮਾ, ਲੱਕੀ, ਟਾਂਡਾ, ਰਾਜਵੀਰ ਦਸੂਹਾ, ਅਮਨਦੀਪ, ਸੰਨਪ੍ਰੀਤ ਸਿੰਘ, ਜਤਿੰਦਰ ਗੌਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਸੀਪਰੀਆਂ ਵਿਖੇ ਸੜਕ ਸੁਰੱਖਿਆ ਸੰਬੰਧੀ 2 ਦਿਨਾ ਸੈਮੀਨਾਰ ਅਗਲੀ ਖ਼ਬਰ ਬੁੱਲ੍ਹੋਵਾਲ ਵਿਖੇ ਪਹਿਲੇ ਸ਼ਤਰੰਜ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।