12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਮੁਲਾਜ਼ਮਾਂ ਦੀ ਹੜਤਾਲ ਕਾਰਨ ਦੇਸ਼ ਭਰ ’ਚ ਬੰਦ ਰਹੇ ਸਰਕਾਰੀ ਬੈਂਕ

ਨਵੀਂ ਦਿੱਲੀ, 11 ਸਤੰਬਰ (ਜਗਤਾਰ ਸਿੰਘ)-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂ.ਐਫ਼.ਬੀ.ਯੂ.) ਦੇ ਸੱਦੇ ’ਤੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਇਕ ਦਿਨ ਦੀ ਦੇਸ਼-ਵਿਆਪੀ ਹੜਤਾਲ ਕੀਤੀ ਗਈ। ਇਸ ਹੜਤਾਲ ਕਾਰਨ ਦੇਸ਼ ਭਰ ਵਿਚ ...

ਅਜੀਤ ਡੈਸਕ 12-09-2026

ਨਵੀਂ ਦਿੱਲੀ, 11 ਸਤੰਬਰ (ਜਗਤਾਰ ਸਿੰਘ)-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂ.ਐਫ਼.ਬੀ.ਯੂ.) ਦੇ ਸੱਦੇ ’ਤੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਇਕ ਦਿਨ ਦੀ ਦੇਸ਼-ਵਿਆਪੀ ਹੜਤਾਲ ਕੀਤੀ ਗਈ। ਇਸ ਹੜਤਾਲ ਕਾਰਨ ਦੇਸ਼ ਭਰ ਵਿਚ ਸਰਕਾਰੀ ਬੈਂਕਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਹਾਲਾਂਕਿ ਯੂ.ਐਫ਼.ਬੀ.ਯੂ. (ਸੱਤ ਯੂਨੀਅਨਾਂ ਦੀ ਇਕ ਸਾਂਝੀ ਸੰਸਥਾ ਜੋ 90 ਫੀਸਦੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ) ਵੱਲੋਂ ਦਿੱਤੇ ਗਏ ਹੜਤਾਲ ਦੇ ਸੱਦੇ ਦਾ ਨਿੱਜੀ ਖੇਤਰ ਦੇ ਬੈਂਕਾਂ ਦੇ ਕੰਮਕਾਜ ’ਤੇ ਬੇਹਦ ਘੱਟ ਅਸਰ ਪਿਆ। ਦਿੱਲੀ, ਹਰਿਆਣਾ ਤੇ ਪੰਜਾਬ ਸਮੇਤ ਪੂਰੇ ਦੇਸ਼ ਵਿਚ ਨਕਦੀ ਕਢਵਾਉਣ, ਚੈੱਕ ਕਲੀਅਰੈਂਸ ਤੇ ਹੋਰ ਬੈਂਕਿੰਗ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ।

ਹਾਲਾਂਕਿ, ਯੂ.ਪੀ.ਆਈ. ਅਤੇ ਇੰਟਰਨੈੱਟ ਬੈਂਕਿੰਗ ਸਮੇਤ ਡਿਜੀਟਲ ਬੈਂਕਿੰਗ ਸੇਵਾਵਾਂ ਚਾਲੂ ਰਹੀਆਂ। ਸ਼ੁੱਕਰਵਾਰ ਦੀ ਹੜਤਾਲ ਤੋਂ ਬਾਅਦ ਅਗਲੇ 2 ਦਿਨ ਹਫ਼ਤਾਵਾਰੀ ਛੁੱਟੀਆਂ ਹਨ, ਜਿਸ ਕਾਰਨ ਲਗਾਤਾਰ ਕਈ ਦਿਨ ਬੈਂਕਾਂ ਵਿਚ ਕੰਮ ਨਹੀਂ ਹੋਵੇਗਾ । ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਮੁਲਾਜ਼ਮਾਂ ਨੇ ਕਈ ਸੂਬਿਆਂ ’ਚ ਬੈਂਕ ਦਫ਼ਤਰਾਂ ਮੂਹਰੇ ਧਰਨਾ ਦਿੱਤਾ ਤੇ ਮੰਗਾ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਯੂਨੀਅਨਾਂ ਸਾਰੇ ਸਨਿਤਚਰਵਾਰ ਨੂੰ ਛੁੱਟੀ ਘੋਸ਼ਿਤ ਕਰਨ ਦੀ ਮੰਗ ਕਰ ਰਹੀਆਂ ਹਨ। ਇਹ ਇਕ ਅਜਿਹਾ ਮੁੱਖ ਨੁਕਤਾ ਹੈ ਜਿਸ ’ਤੇ ਮਾਰਚ 2024 ’ਚ ਇੰਡੀਅਨ ਬੈਂਕਸ ਐਸੋਸੀਏਸ਼ਨ ਨਾਲ ਹੋਏ 12ਵੇਂ ਦੁਵੱਲੇ ਸਮਝੌਤੇ ਦੌਰਾਨ ਸਹਿਮਤੀ ਬਣੀ ਸੀ, ਪਰ ਇਸ ਲਈ ਸਰਕਾਰੀ ਨੋਟੀਫਿਕੇਸ਼ਨ ਦੀ ਉਡੀਕ ਕੀਤੀ ਜਾ ਰਹੀ ਹੈ।

ਫਿਲਹਾਲ, ਬੈਂਕ ਮਹੀਨੇ ਦੇ ਪਹਿਲੇ, ਤੀਜੇ ਤੇ ਪੰਜਵੇਂ ਸਨਿਚਰਵਾਰ ਨੂੰ ਖੁੱਲ੍ਹੇ ਰਹਿੰਦੇ ਹਨ। ਇਸ ਤੋਂ ਇਲਾਵਾ ਹੜਤਾਲੀ ਮੁਲਾਜ਼ਮਾਂ ਵੱਲੋਂ ਪਰਫਾਰਮੈਂਸ ਲਿੰਕਡ ਇੰਸੈਂਟਿਵ (ਪੀ.ਐਲ.ਆਈ.) ਸਕੀਮ ਵਿਚ ਕੀਤੇ ਜਾ ਰਹੇ ਪੱਖਪਾਤੀ ਬਦਲਾਵਾਂ ਦਾ ਵਿਰੋਧ ਕੀਤਾ ਗਿਆ ਤੇ ਪੈਨਸ਼ਨ ਨਾਲ ਸਬੰਧਿਤ ਲੰਬਿਤ ਮੰਗਾਂ ਨੂੰ ਹੱਲ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਗਈ। ਬੈਂਕ ਯੂਨੀਅਨਾਂ ਨੇ ਸਾਫ਼ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ’ਤੇ ਛੇਤੀ ਫ਼ੈਸਲਾ ਨਹੀਂ ਕੀਤਾ ਗਿਆ ਤਾਂ ਅੰਦੋਲਨ ਨੂੰ ਹੋਰ ਵੱਡਾ ਕੀਤਾ ਜਾਵੇਗਾ। ਯੂ.ਐਫ਼.ਬੀ.ਯੂ. ਦੀ ਇਕ ਭਾਈਵਾਲ ਸੰਸਥਾ, ‘ਆਲ ਇੰਡੀਆ ਬੈਂਕ ਕਰਮਚਾਰੀ ਐਸੋਸੀਏਸ਼ਨ’ ਦੇ ਜਨਰਲ ਸਕੱਤਰ ਸੀ.ਐਚ. ਵੈਂਕਟਾਚਲਮ ਨੇ ਦੱਸਿਆ ਕਿ ਕਿਉਂਕਿ ਕੋਈ ਸਕਾਰਾਤਮਕ ਨਤੀਜਾ ਨਹੀਂ ਨਿਕਲਿਆ ਤੇ ਸਰਕਾਰ ਸਾਡੀ ਮੰਗ ਨਾਲ ਸਹਿਮਤ ਨਹੀਂ ਹੋਈ, ਇਸ ਲਈ ਇਹ ਹੜਤਾਲ ਸਾਡੇ ’ਤੇ ਥੋਪੀ ਗਈ ਹੈ। ਬੈਂਕ ਕਰਮਚਾਰੀ ਤੇ ਅਧਿਕਾਰੀ ਇਸ ਗੱਲ ਤੋਂ ਬਹੁਤ ਨਾਰਾਜ਼ ਹਨ ਕਿ ਸਿਰਫ਼ ਉਨ੍ਹਾਂ ਨਾਲ ਹੀ ਵਿਤਕਰਾ ਕੀਤਾ ਜਾ ਰਿਹਾ ਹੈ।

ਪਿਛਲੀ ਖ਼ਬਰ ਕਾਂਗਰਸ ਨੇ ‘ਮਿਸਟਰ ਸਿੰਘ’ ਦੇ ਵਿਵਾਦਿਤ ਪੋਸਟਰ ਮਾਮਲੇ ’ਚ ਸਰਕਾਰ ਦੀ ਚੁੱਪੀ ’ਤੇ ਉਠਾਏ ਸਵਾਲ ਅਗਲੀ ਖ਼ਬਰ ਭਾਰਤ-ਯੂਰਪ ‘ਮੁਕਤ ਵਪਾਰ ਸਮਝੌਤਾ’ ਲਾਗੂ ਹੋਣ ਤੋਂ ਇਕ ਕਦਮ ਦੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।