20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕੈਬਨਿਟ ਨੇ 13 ਹਜ਼ਾਰ ਕਰੋੜ ਤੋਂ ਵੱਧ ਦੇ ਰੇਲ ਤੇ ਸੜਕੀ ਪ੍ਰਾਜੈਕਟਾਂ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 19 ਅਗਸਤ (ਉਪਮਾ ਡਾਗਾ ਪਾਰਥ)-ਕੇਂਦਰੀ ਮੰਤਰੀ ਮੰਡਲ ਨੇ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਲਈ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ 5 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ’ਚ ਰੇਲਵੇ ਦੇ ਚਾਰ ਪ੍ਰਾਜੈਕਟ ਅਤੇ ਬਿਹਾਰ ਦੇ ਇਕ ....

ਅਜੀਤ ਡੈਸਕ 20-08-2026

ਨਵੀਂ ਦਿੱਲੀ, 19 ਅਗਸਤ (ਉਪਮਾ ਡਾਗਾ ਪਾਰਥ)-ਕੇਂਦਰੀ ਮੰਤਰੀ ਮੰਡਲ ਨੇ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਲਈ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ 5 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ’ਚ ਰੇਲਵੇ ਦੇ ਚਾਰ ਪ੍ਰਾਜੈਕਟ ਅਤੇ ਬਿਹਾਰ ਦੇ ਇਕ ਚਾਰ ਲੇਨ ਦਾ ਦਾ ਸ਼ਾਹਰਾਹ ਪ੍ਰਾਜੈਕਟ ਸ਼ਾਮਿਲ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੈਠਕ ਤੋਂ ਬਾਅਦ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨਾਲ ਦੇਸ਼ ਦੇ ਅਹਿਮ ਹਿੱਸਿਆਂ ’ਚ ਸੰਪਰਕ ਬਿਹਤਰ ਹੋਵੇਗਾ। ਕੈਬਨਿਟ ਨੇ ਖੜਗਪੁਰ-ਭੱਦਰਕ (ਰਣਿਤਾਨ) ਲਈ ਚੌਥੀ ਲਾਈਨ ਨੂੰ ਮਨਜ਼ੂਰੀ ਦਿੱਤੀ ਹੈ। ਜਿਸ ’ਤੇ 3352 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ ਭੱਦਰਕ ਤੋਂ ਹਰਿਦੁਆਰ ਦੀ ਚੌਥੀ ਲਾਈਨ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ। ਜਿਸ ’ਤੇ 1583 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਰਾਹ ਉੜੀਸਾ ਦੇ ਸਾਹਿਲ ਦੇ ਨਾਲ ਲਗਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਦੱਖਣੀ ਭਾਰਤ ’ਚ ਸੰਪਰਕ ਨੂੰ ਉਤਸ਼ਾਹਿਤ ਕਰਨ ਲਈ ਗੁੰਮਡਿਪੂੰਡੀ ਅਤੇ ਗੁਡੂਰ ਦੇ ਦਰਮਿਆਨ ਤੀਜੀ ਅਤੇ ਚੌਥੀ ਲਾਈਨ ਬਣਾਈ ਜਾਵੇਗੀ ਅਤੇ ਇਸ ਪ੍ਰਾਜੈਕਟ ’ਤੇ 2229 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਨਾਲ ਹੀ ਕਟਕ-ਪਾਰਾਦੀਪ ਤੀਜੀ ਅਤੇ ਚੌਥੀ ਰੇਲਵੇ ਲਾਈਨ ਨੂੰ 2286 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ।  ਮੰਤਰੀ ਮੰਡਲ ਨੇ ਬਿਹਾਰ ’ਚ ਸੜਕੀ ਸੰਪਰਕ ਨੂੰ ਬਿਹਤਰ ਬਣਾਉਣ ਲਈ ਮੁਜ਼ਫਰਪੁਰ-ਸੀਤਾਮੜੀ-ਸੋਨਬਰਸਾ ਚਾਰ ਲੇਨ ਸ਼ਾਹਰਾਹ ਪ੍ਰਾਜੈਕਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। 3591 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸ਼ਾਹਰਾਹ ਨਾਲ ਮੁਜ਼ਫਰਪੁਰ ਅਤੇ ਸੀਤਾਮੜੀ  ਦੇ ਨਾਲ ਨਿਪਾਲ ਸਰਹੱਦ ਦੇ ਨਾਲ ਲਗਦੇ ਸੋਨਬਰਸਾ ਤੱਕ ਸੜਕੀ ਸੰਪਰਕ ਬਿਹਤਰ ਹੋਵੇਗਾ। 

 

ਪਿਛਲੀ ਖ਼ਬਰ ਨਫ਼ਰਤ ਭਰੇ ਭਾਸ਼ਨ ਮਾਮਲੇ ’ਚ ਮਹੂਆ ਮੋਇਤਰਾ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਅਗਲੀ ਖ਼ਬਰ ਯੂ.ਜੀ.ਸੀ. ਦੀ ਮੁੜ ਪ੍ਰੀਖਿਆ ਸਤੰਬਰ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।