ਨਵੀਂ ਦਿੱਲੀ, 19 ਅਗਸਤ (ਪੀ.ਟੀ.ਆਈ.)-ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਯੂ.ਜੀ.ਸੀ-ਐਨ.ਈ.ਟੀ. ਜੂਨ 2026 ਦੀ ਪ੍ਰੀਖਿਆ ਦੇ ਤਿੰਨ ਵਿਸ਼ਿਆਂ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ (ਸੋਸ਼ਿਆਲੋਜੀ) ਦੀ ਮੁੜ ਪ੍ਰੀਖਿਆ ਸਤੰਬਰ ’ਚਕਰਵਾਈ ਜਾ ਰਹੀ ਹੈ। ਇਹ ਫੈਸਲਾ ਪ੍ਰਸ਼ਨ-ਪੱਤਰਾਂ ਵਿਚ ਕੁਝ ਗਲਤੀਆਂ ਸੰਬੰਧੀ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਹੈ। ਕੇਂਦਰ ਵਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਸੰਬੰਧੀ ਜਾਣਕਾਰੀ ਅਦਾਲਤ ਨੂੰ ਦਿੱਤੀ। ਜਿਸ ਤੋਂ ਬਾਅਦ ਜਸਟਿਸ ਜਸਮੀਤ ਸਿੰਘ ਨੇ ਇੱਕ ਉਮੀਦਵਾਰ ਵਲੋਂ ਦਾਇਰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਇਸ ਉਮੀਦਵਾਰ ਨੇ 30 ਜੂਨ ਨੂੰ ਸਮਾਜ ਸ਼ਾਸਤਰ ਦੀ ਪ੍ਰੀਖਿਆ ਦਿੱਤੀ ਸੀ ਅਤੇ ਕਥਿਤ ਪੇਪਰ ਲੀਕ ਦੇ ਮਾਮਲੇ ’ਚ ਸੁਤੰਤਰ ਜਾਂਚ ਅਤੇ ਪ੍ਰੀਖਿਆ ਮੁੜ ਕਰਵਾਉਣ ਤੱਕ ਨਤੀਜੇ ਜਾਰੀ ਕਰਨ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਸਾਲਿਸਟਰ ਜਨਰਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਅੰਗਰੇਜ਼ੀ ਅਤੇ ਕਾਮਰਸ ਦੀ ਮੁੜ ਪ੍ਰੀਖਿਆ 9 ਸਤੰਬਰ ਨੂੰ, ਜਦਕਿ ਸਮਾਜ ਸ਼ਾਸਤਰ ਦੀ ਪ੍ਰੀਖਿਆ 10 ਸਤੰਬਰ ਨੂੰ ਕਰਵਾਈ ਜਾਵੇਗੀ।
ਯੂ.ਜੀ.ਸੀ. ਦੀ ਮੁੜ ਪ੍ਰੀਖਿਆ ਸਤੰਬਰ ’ਚ
ਨਵੀਂ ਦਿੱਲੀ, 19 ਅਗਸਤ (ਪੀ.ਟੀ.ਆਈ.)-ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਯੂ.ਜੀ.ਸੀ-ਐਨ.ਈ.ਟੀ. ਜੂਨ 2026 ਦੀ ਪ੍ਰੀਖਿਆ ਦੇ ਤਿੰਨ ਵਿਸ਼ਿਆਂ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ (ਸੋਸ਼ਿਆਲੋਜੀ) ਦੀ ਮੁੜ ਪ੍ਰੀਖਿਆ ਸਤੰਬਰ ’ਚਕਰਵਾਈ ਜਾ ....
ਅਜੀਤ ਡੈਸਕ
20-08-2026