02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪਹਿਲਾਂ ਹਵਾਈ ਅੱਡਿਆਂ ਦੇ ਨਾਂਅ ਇਕ ਹੀ ਪਰਿਵਾਰ ’ ਤੇ ਸਨ , ਅਸੀਂ ਪਰੰਪਰਾ ਬਦਲੀ - ਮੋਦੀ

ਵਿਸ਼ਾਖਾਪਟਨਮ, 1 ਅਗਸਤ (ਪੀ. ਟੀ.

ਅਜੀਤ ਡੈਸਕ 02-08-2026

ਵਿਸ਼ਾਖਾਪਟਨਮ, 1 ਅਗਸਤ (ਪੀ.ਟੀ.ਆਈ.)-ਆਂਧਰਾ ਪ੍ਰਦੇਸ਼ ਵਿਚ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਿਸ਼ਵ ਵਿਆਪੀ ਕੰਪਨੀਆਂ ਇਸ ਰਾਜ ਵਿਚ ਮੌਕੇ ਤਲਾਸ਼ ਰਹੀਆਂ ਹਨ, ਜੋ ਕਿ ਨਿਰਮਾਣ ਗਤੀਵਿਧੀਆਂ ਦਾ ਕੇਂਦਰ ਬਣ ਸਕਦਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰੰਤਰੀ ਨੇ ਆਂਧਰਾ ਪ੍ਰਦੇਸ਼ ਦੇ ਅਮਰਾਵਤੀ ’ਚ ਕਿਹਾ ਕਿ ਦੇਸ਼ ’ਚ ਪਹਿਲਾਂ ਹਵਾਈ ਅੱਡਿਆਂ ਦੇ ਨਾਂਅ ਇਕ ਹੀ ਪਰਿਵਾਰ ਦੇ ਨਾਂਅ ’ਤੇ ਹੁੰਦੇ ਸਨ ਪਰ ਸਾਡੀ ਸਰਕਾਰ ਨੇ ਇਸ ਪ੍ਰਰੰਪਰਾ ਨੂੰ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਯੁੱਧਿਆਂ ’ਚ ਹਵਾਈ ਅੱਡੇ ਦਾ ਨਾਂਅ ਭਗਵਾਨ ਵਾਲਮੀਕ ਦੇ ਨਾਂਅ ਨਾਲ ਜੋਡ਼ਿਆ ਗਿਆ ਹੈ, ਜਦਕਿ ਪੰਜਾਬ ’ਚ ਹਵਾਈ ਅੱਡੇ ਦਾ ਨਾਂਅ ਸੰਤ ਰਵਿਦਾਸ ਜੀ ਦੇ ਨਾਂਅ ’ਤੇ ਰੱਖਿਆ ਗਿਆ ਹੈ। ਇਸ ਹਵਾਈ ਅੱਡੇ ਦਾ ਨਾਂਅ ਸ਼੍ਰੀ ਅਲੂਰੀ ਸੀਤਾਰਾਮਾ ਰਾਜੂ ਦੇ ਨਾਂਅ ’ਤੇ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਇਥੇ ਭੋਗਾਪੁਰਮ ਵਿਖੇ ਨਵੇਂ ਹਵਾਈ ਅੱਡੇ ਦਾ ਉਦਘਾਟਨ ਕਰਨ ਅਤੇ 18,000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਹਵਾਈ ਅੱਡਾ ਆਂਧਰਾ ਪ੍ਰਦੇਸ਼, ਖਾਸ ਕਰਕੇ ਉੱਤਰੀ ਖੇਤਰ ਦੇ ਵਿਕਾਸ ਲਈ ‘ਰਨਵੇਅ’ ਵਜੋਂ ਕੰਮ ਕਰੇਗਾ। ਸ਼੍ਰੀ ਅਲੂਰੀ ਸੀਤਾਰਾਮਾ ਰਾਜੂ ਅੰਤਰਰਾਸ਼ਟਰੀ ਹਵਾਈ ਅੱਡਾ 5,700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਦੀ ਸ਼ੁਰੂਆਤੀ ਸਾਲਾਨਾ ਯਾਤਰੀ ਸਮਰੱਥਾ 60 ਲੱਖ ਹੈ, ਜਿਸ ਨੂੰ ਵਧਾ ਕੇ 4 ਕਰੋੜ (40 ਮਿਲੀਅਨ) ਤੱਕ ਕੀਤਾ ਜਾ ਸਕਦਾ ਹੈ।

ਪਿਛਲੀ ਖ਼ਬਰ 50 ਈਰਾਨੀ ਸਿੱਖ ਸੁਰੱਖਿਅਤ ਭਾਰਤ ਪਰਤੇ ਅਗਲੀ ਖ਼ਬਰ ਵਾਈਸ ਐਡਮਿਰਲ ਏ.ਐਸ. ਪ੍ਰਮੋਦ ਬਣੇ ਜਲ ਸੈਨਾ ਦੇ ਉਪ ਮੁਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।