02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕੇਂਦਰ ਅਤੇ ਰਾਜ ਸਰਕਾਰ ਕਾਂਗਰਸ ਨੂੰ ਕਮਜ਼ੋਰ ਕਰਨ ’ ਚ ਲੱਗੀਆਂ - ਬਘੇਲ , ਵੜਿੰਗ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁਪੇਸ਼ ਬਘੇਲ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ‘ਆਪ’ ਸਰਕਾਰ ਕਾਂਗਰਸ ਨੂੰ ਕਮਜ਼ੋਰ ਕਰਨ ਵਿਚ ਲੱਗੀਆਂ ਹੋਈਆਂ ਹਨ ਪਰ ਕਾਂਗਰਸ ਪੂਰੀ ਤਾਕਤ ਨਾਲ ਇਨ੍ਹਾਂ ਦੇ ਨਪਾਕ ਇਰਾਦਿਆਂ ਨੂੰ ਨਕਾਮ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਨੇ 24000 ਬੀ.

ਅਜੀਤ ਡੈਸਕ 02-08-2026

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁਪੇਸ਼ ਬਘੇਲ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ‘ਆਪ’ ਸਰਕਾਰ ਕਾਂਗਰਸ ਨੂੰ ਕਮਜ਼ੋਰ ਕਰਨ ਵਿਚ ਲੱਗੀਆਂ ਹੋਈਆਂ ਹਨ ਪਰ ਕਾਂਗਰਸ ਪੂਰੀ ਤਾਕਤ ਨਾਲ ਇਨ੍ਹਾਂ ਦੇ ਨਪਾਕ ਇਰਾਦਿਆਂ ਨੂੰ ਨਕਾਮ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਨੇ 24000 ਬੀ.ਐਲ.ਏ. ਰਾਹੀਂ ਵੋਟਰਾਂ ਨੂੰ ਲਾਮਬੰਦ ਕਰਨ ਦੀ ਪ੍ਰੀਕਿਰਿਆ ਵਿੱਢੀ ਹੈ। ਬਘੇਲ ਨੇ ਕਿਹਾ ਕਿ ਉਹ 9 ਦਿਨਾਂ ਵਿਚ 18 ਜ਼ਿਲ੍ਹਿਆਂ ਵਿਚ ਜਾਣਗੇ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੜ ਚਰਨਜੀਤ ਸਿੰਘ ਚੰਨੀ ਨਾਲ ਕਿਸੇ ਪ੍ਰਕਾਰ ਦੇ ਮਤਭੇਦਾਂ ਤੋਂ ਇਨਕਾਰ ਕ ਰਦਿਆਂ ਕਿਹਾ ਕਿ ਜੇ ਸਮਾਗਮ ਵਿਚ ਭਗਵੰਤ ਮਾਨ ਦੀ ਸ਼ਹਿ ਉੱਤੇ 50 ਬੰਦੇ ਆ ਕੇ ਸਮਾਗਮ ਖਰਾਬ ਕਰਦੇ ਹਨ ਤਾਂ ਇਹ ਕਾਂਗਰਸ ਦੀ ਫੁੱਟ ਨਹੀਂ ਹੋ ਸਕਦੀ, ਬਲਕਿ ਸ਼ਰਾਰਤੀਆਂ ਦੀ ਇਕਮਾਤਰ ਚਾਲ ਹੀ ਹੈ। ਉਨ੍ਹਾਂ ਦਾ ਧਿਆਨ ਜਦ ਨਾਮੀ ਕਾਂਗਰਸ ਆਗੂਆਂ ਦੇ ਵਿਰੋਧ ਵੱਲ ਦਿਵਾਇਆ ਤਾਂ ਇਸ ਦਾ ਜਵਾਬ ਦਿੰਦਿਆਂ ਭੁਪੇਸ਼ ਬਘੇਲ ਨੇ ਕਿਹਾ ਕਿ ਸੰਬੰਧਿਤ ਅਨਸਰਾਂ ਨੂੰ ਨੋਟਿਸ ਭੇਜਣ ਉਪਰੰਤ ਜੋ ਵੀ ਅਨੁਸ਼ਾਸਨੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ। ਇਸ ਮੌਕੇ ਕਾਰਜਕਾਰੀ ਪ੍ਰਧਾਨ ਰਾਜ ਕੁਮਾਰ ਵੇਰਕਾ, ਦਲਵੀਰ ਸਿੰਘ ਗੋਲਡੀ, ਵਿਜੈਇੰਦਰ ਸਿੰਗਲਾ, ਸਹਿ ਇੰਚਾਰਜ ਪੰਜਾਬ ਹੀਨਾ ਕਾਵਰੇ, ਜਗਦੇਵ ਗਾਗਾ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਛੇ ਸਾਲਾਂ ਬਾਅਦ ਭਾਰਤ ਤੇ ਚੀਨ ਵਿਚਾਲੇ ਵਪਾਰ ਮੁੜ ਸ਼ੁਰੂ ਅਗਲੀ ਖ਼ਬਰ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਪੇਪਰ ਲੀਕ ਖ਼ਿਲਾਫ਼ ਬਿੱਲ ਬਣਿਆ ਕਾਨੂੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।