03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਰਾਹੁਲ ਦੇ ‘ਇਡੀਅਟ’ ਵਾਲੇ ਬਿਆਨ ’ਤੇ ਹੰਗਾਮਾ

ਅਜੀਤ ਡੈਸਕ 30-07-2026

ਰਾਹੁਲ ਗਾਂਧੀ ਵਲੋਂ ਦਿੱਤੇ ‘ਇਡੀਅਟ’ ਵਾਲੇ ਬਿਆਨ ਤੋਂ ਬਾਅਦ ਸਦਨ ’ਚ ਜੰਮ ਕੇ ਹੰਗਾਮਾ ਹੋਇਆ। ਸੱਤਾ ਧਿਰ ਵਲੋਂ ਰਾਹੁਲ ਗਾਂਧੀ ਦੇ ਸ਼ਬਦਾਂ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਉਹ (ਰਾਹੁਲ) ਅਸੰਸਦੀ ਸ਼ਬਦ ਸਦਨ ’ਚ ਇਸਤੇਮਾਲ ਨਹੀਂ ਕਰ ਸਕਦੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਦਖ਼ਲਅੰਦਾਜ਼ੀ ਕਰਦਿਆਂ ਕਿਹਾ ਕਿ ਰਾਹੁਲ ਬੜੇ ਤਰੀਕੇ ਨਾਲ ਇਕ ਵਿਦਿਆਰਥਣ ਦੇ ਨਾਂਅ ’ਤੇ ਗੈਰ ਸੰਸਦੀ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। ਰਿਜਿਜੂ ਨੇ ਇਹ ਸ਼ਬਦ (ਇਡੀਅਟ) ਰਿਕਾਰਡ ਤੋਂ ਹਟਾਉਣ ਦੀ ਮੰਗ ਕੀਤੀ, ਜਿਸ ’ਤੇ ਰਾਹੁਲ ਗਾਂਧੀ ਵਲੋਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਉਹ ਸ਼ਬਦ ਕਿਸੇ ਵਿਅਕਤੀ ਵਿਸ਼ੇ਼ਸ਼ ਲਈ ਨਹੀਂ ਵਰਤਿਆ।
ਪਿਛਲੀ ਖ਼ਬਰ ਜਨਮ ਅਤੇ ਮੌਤ ਦੀ ਦੇਰੀ ਨਾਲ ਰਜਿਸਟ੍ਰੇਸ਼ਨ ਹੋਵੇਗੀ ਸਖ਼ਤ-ਬਿੱਲ ਪੇਸ਼ ਅਗਲੀ ਖ਼ਬਰ ਪੇਪਰ ਲੀਕ ਸੋਧ ਬਿੱਲ ਲੋਕ ਸਭਾ ’ਚ ਪਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।