04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਹੁਣ ਨਹੀਂ ਮਿਲੇਗਾ ਈਥਾਨੌਲ ਮੁਕਤ ਪੈਟਰੋਲ

ਅਜੀਤ ਡੈਸਕ 25-07-2026
ਨਵੀਂ ਦਿੱਲੀ, 24 ਜੁਲਾਈ (ਏਜੰਸੀ)-ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਸੰਸਦ ’ਚ ਕਿਹਾ ਕਿ 20 ਫੀਸਦੀ ਈਥਾਨੌਲ ਮਿਸ਼ਰਣ ਇਕ ਸੁਰੱਖਿਅਤ, ਸਾਫ਼ ਅਤੇ ਤਕਨੀਕੀ ਤੌਰ ’ਤੇ ਉੱਨਤ ਬਾਲਣ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਕੋਲ ਈ-0 (ਈਥਾਨੌਲ-ਮੁਕਤ ਪੈਟਰੋਲ) ਜਾਂ ਈ-10 ਪੈਟਰੋਲ ’ਤੇ ਵਾਪਸ ਜਾਣ ਦੀ ਕੋਈ ਤਜਵੀਜ਼ ਨਹੀਂ ਹੈ। ਸਰਕਾਰ ਦੀ ਨੀਤੀ ਉੱਤਮ ਅਤੇ ਬਿਹਤਰ ਤਕਨਾਲੋਜੀ ਵੱਲ ਵਧਣ ਦੀ ਹੈ, ਘਟੀਆ ਮਿਆਰਾਂ ’ਤੇ ਵਾਪਸ ਜਾਣ ਦੀ ਨਹੀਂ। ਸੋਸ਼ਲ ਮੀਡੀਆ ’ਚ ਇੰਜਣ ਦੇ ਨੁਕਸਾਨੇ ਜਾਣ ਜਾਂ ਮਾਈਲੇਜ ’ਚ ਕਮੀ ਦੀਆਂ ਰਿਪੋਰਟਾਂ ਬਾਰੇ ਸਰਕਾਰ ਨੇ ਕਿਹਾ ਕਿ ਫੀਲਡ ਵੈਰੀਫਿਕੇਸ਼ਨ ਭਾਵ ਨੀਤੀ ਕਮਿਸ਼ਨ, ਆਈ.ਓ.ਸੀ.ਐੱਲ., ਏ.ਆਰ.ਏ.ਆਈ., ਆਈ.ਪੀ.ਆਈ. ਅਤੇ ਐੱਸ.ਆਈ.ਏ.ਐੱਮ. ਵਲੋਂ ਕਰਵਾਏ ਗਏ ਵਿਆਪਕ ਪ੍ਰਯੋਗਸ਼ਾਲਾ ਟੈਸਟ ਅਤੇ ਅਸਲ ਵਰਤੋਂ ਦੇ ਡੇਟਾ ਨੇ ਸਾਬਤ ਕੀਤਾ ਹੈ ਕਿ ਈ-20 ਬਾਲਣ ਵਾਹਨਾਂ ਜਾਂ ਇੰਜਣਾਂ ਨੂੰ ਕੋਈ ਨੁਕਸਾਨ ਜਾਂ ਜ਼ਿਆਦਾ ਘਿਸਾਵਟ ਨਹੀਂ ਹੁੰਦੀ ਹੈ। ਦੇਸ਼ ਦੇ ਇਕ ਪ੍ਰਮੁੱਖ ਯਾਤਰੀ ਵਾਹਨ ਨਿਰਮਾਤਾ ਨੇ ਵਿੱਤੀ ਸਾਲ 2025-26 ਦੌਰਾਨ ਲੱਖਾਂ ਵਾਹਨਾਂ ਦੀ ਸਰਵਿਸ ਕੀਤੀ, ਜਿਸ ਵਿਚ ਈਥਾਨੌਲ ਕਾਰਨ ਇੰਜਣ ਦੇ ਨੁਕਸਾਨ ਦੀ ਕੋਈ ਸ਼ਿਕਾਇਤ ਨਹੀਂ ਦੱਸੀ ਗਈ।
ਪਿਛਲੀ ਖ਼ਬਰ ਚੰਦਰਸ਼ੇਖਰ ਉੱਤਰ ਪ੍ਰਦੇਸ਼ ਦੇ ਜੰਤਰ-ਮੰਤਰ ਤੋਂ ਮਿਲੇ ਬੂਸਟਰ ਦਾ ਕਿੰਨਾ ਕੁ ਲਾਭ ਉਠਾ ਸਕਣਗੇ? ਅਗਲੀ ਖ਼ਬਰ ਈਥਾਨੌਲ ਨਾਲ ਗੱਡੀ ’ਚ ਖਰਾਬੀ ਦੀ ਕੋਈ ਸਮੱਸਿਆ ਨਹੀਂ ਆਈ- ਗਡਕਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।