02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸਰਕਾਰ ਭਰੋਸਾ ਦੇਵੇ ਤਾਂ ਭੁੱਖ ਹੜਤਾਲ ਖ਼ਤਮ ਕਰ ਦੇਵਾਂਗਾ-ਸੋਨਮ ਵਾਂਗਚੁਕ

ਅਜੀਤ ਡੈਸਕ 23-07-2026

ਨਵੀਂ ਦਿੱਲੀ, 22 ਜੁਲਾਈ (ਜਗਤਾਰ ਸਿੰਘ)- ਬੇਮਿਆਦੀ ਭੁੱਖ ਹੜਤਾਲ ਕਰ ਰਹੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਨੇ ਮੋਦੀ ਸਰਕਾਰ ਨੂੰ ਚਿੱਠੀ ਲਿਖੀ ਹੈ, ਜਿਸ ’ਚ ਉਨ੍ਹਾਂ ਲਿਖਿਆ ਹੈ ਕਿ ਜੇਕਰ ਵਿਦਿਆਰਥੀਆਂ ’ਤੇ ਕਾਰਵਾਈ ਨਾ ਕੀਤੇ ਜਾਣ ਦਾ ਭਰੋਸਾ ਮਿਲੇ ਤਾਂ ਉਹ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਲਈ ਤਿਆਰ ਹਨ । ਸੋਨਮ ਵਾਂਗਚੁਕ ਨੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਤੇ ਜਿਤੇਂਦਰ ਸਿੰਘ ਦੇ ਨਾਂਅ ਚਿੱਠੀ ਲਿਖੀ ਹੈ। ਇਸ ’ਚ ਉਨ੍ਹਾਂ ਬੀਤੀ ਰਾਤ ਹਸਪਤਾਲ ’ਚ ਮਿਲਣ ਆਉਣ ਤੇ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕਰਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ। ਸੋਨਮ ਵਾਂਗਚੁਕ ਨੇ ਕਿਹਾ ਕਿ 20 ਜੁਲਾਈ ਨੂੰ ਸੰਸਦ ਮਾਰਚ ਪੁਲਿਸ ਦੇ ਜ਼ੁਲਮਾਂ ਤੇ ਬੇਵਜ੍ਹਾ ਤਾਕਤ ਦੀ ਵਰਤੋਂ ਦੇ ਬਾਵਜੂਦ ਬੇਹੱਦ ਸ਼ਾਂਤੀਪੂਰਨ ਰਿਹਾ।
ਪਿਛਲੀ ਖ਼ਬਰ 17 ਮੈਟਰੋ ਸਟੇਸ਼ਨ ਰਹੇ ਬੰਦ ਅਗਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ ਕੇਂਦਰ ਤੇ ਦਿੱਲੀ ਪੁਲਿਸ ਨੂੰ ਨੋਟਿਸ ,4 ਹਫ਼ਤਿਆਂ ’ਚ ਮੰਗਿਆ ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।