20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

'ਚੌਧਰੀ' ਬਣ ਰਹੇ ਪਾਕਿ ਨੂੰ ਈਰਾਨ ਨੇ ਦਿੱਤਾ ਝਟਕਾ-ਵਿਚੋਲਗੀ ਪ੍ਰਸਤਾਵ ਕੀਤਾ ਰੱਦ

ਅਜੀਤ ਡੈਸਕ 31-03-2026
ਅੰਮਿ੍ਤਸਰ, 30 ਮਾਰਚ (ਸੁਰਿੰਦਰ ਕੋਛੜ)-ਈਰਾਨ ਨੇ ਪਾਕਿਸਤਾਨ ਦੇ ਵਿਚੋਲਗੀ ਪ੍ਰਸਤਾਵ ਨੂੰ ਸਾਫ਼-ਸਾਫ਼ ਰੱਦ ਕਰ ਦਿੱਤਾ ਹੈ | ਪਾਕਿ ਨੇ ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ ਵਿਰੁੱਧ ਸ਼ੁਰੂ ਕੀਤੀ ਗਈ ਜੰਗ 'ਚ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਸੀ | ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਇਸ ਮੁਹਿੰਮ 'ਚ ਸਰਗਰਮੀ ਨਾਲ ਸ਼ਾਮਿਲ ਸਨ | ਈਰਾਨ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਉਹ ਪਾਕਿ ਵਲੋਂ ਸ਼ੁਰੂ ਕੀਤੀ ਗਈ ਕਿਸੇ ਵੀ ਸ਼ਾਂਤੀ ਵਾਰਤਾ ਦਾ ਹਿੱਸਾ ਨਹੀਂ ਹੈ | ਜ਼ਿਕਰਯੋਗ ਹੈ ਕਿ ਈਰਾਨ ਦੇ ਤਾਜ਼ਾ ਐਲਾਨ ਤੋਂ ਕੁਝ ਸਮਾਂ ਪਹਿਲਾਂ ਹੀ ਪਾਕਿ ਦੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਨੇ ਕਿਹਾ ਸੀ ਕਿ ਪਾਕਿਸਤਾਨ ਅਮਰੀਕਾ-ਈਰਾਨ ਸ਼ਾਂਤੀ ਵਾਰਤਾ 'ਚ ਵਿਚੋਲਗੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਇਕ ਸੋਸ਼ਲ ਮੀਡੀਆ ਪੋਸਟ 'ਚ ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਕਿਸੇ ਵੀ ਸਿੱਧੀ ਗੱਲਬਾਤ 'ਚ ਸ਼ਾਮਿਲ ਨਹੀਂ ਹੋ ਰਿਹਾ ਹੈ | ਇਹ ਵਿਚੋਲਿਆਂ ਰਾਹੀਂ ਸਿਰਫ਼ ਬੇਲੋੜੀਆਂ ਤੇ ਬਹੁਤ ਜ਼ਿਆਦਾ ਮੰਗਾਂ ਕਰ ਰਿਹਾ ਹੈ | ਪੋਸਟ 'ਚ ਅੱਗੇ ਕਿਹਾ ਗਿਆ ਹੈ ਕਿ ਅਮਰੀਕੀ ਕੂਟਨੀਤੀ ਲਗਾਤਾਰ ਬਦਲ ਰਹੀ ਹੈ, ਪਰ ਅਸੀਂ ਆਪਣੀ ਸਥਿਤੀ 'ਤੇ ਮਜ਼ਬੂਤੀ ਨਾਲ ਕਾਇਮ ਹਾਂ |

ਪਿਛਲੀ ਖ਼ਬਰ ਨਕਸਲ ਮੁਕਤ ਹੋਇਆ ਭਾਰਤ-ਅਮਿਤ ਸ਼ਾਹ <br/> ਅਗਲੀ ਖ਼ਬਰ ਭਾਰਤ ਲਈ ਗੈਸ-ਤੇਲ ਲੈ ਕੇ ਆ ਰਹੇ 19 ਜਹਾਜ਼ ਹੋਰਮੁਜ਼ ਜਲਡਮਰੂ 'ਚ ਫਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।