20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

Asia Cup Rising Stars: ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਦਿੱਤੀ ਕਰਾਰੀ ਮਾਤ

ਦੋਹਾ- ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੇਪਾਲ ਨੂੰ 306 ਦੌੜਾਂ ਦੇ ਵੱਡੇ ਫ਼ਰਕ ਨਾਲ ਕਰਾਰੀ ਹਾਰ ਦਿੱਤੀ। ਭਾਰਤ ਦੀ ਇਸ ਇਤਿਹਾਸਕ ਜਿੱਤ ਦੇ ਹੀਰੋ ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗਰਾ ਰਹੇ, ਜਿਨ੍ਹਾਂ ਨੇ ਸ਼ਾਨਦਾਰ ਸੈਂਕੜੇ ਲਗਾਏ। ਉੱਥੇ ਹੀ ...

ਅਜੀਤ ਡੈਸਕ 20-11-2026
26 ਦੌੜਾਂ ’ਤੇ ਸਿਮਟੀ ਵਿਰੋਧੀ ਟੀਮ, ਤਿਲਕ ਵਰਮਾ ਤੇ ਕੁਮਾਰ ਕੁਸ਼ਾਗਰਾ ਦੇ ਧਮਾਕੇਦਾਰ ਸੈਂਕੜੇ, ਪ੍ਰਿੰਸ ਯਾਦਵ ਨੇ ਝਟਕੀਆਂ 5 ਵਿਕਟਾਂ ਅਤੇ ਹਰਸ਼ਿਤ ਰਾਣਾ ਨੇ 4 ਖਿਡਾਰੀਆਂ ਨੂੰ ਕੀਤਾ ਆਊਟ

ਦੋਹਾ- ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੇਪਾਲ ਨੂੰ 306 ਦੌੜਾਂ ਦੇ ਵੱਡੇ ਫ਼ਰਕ ਨਾਲ ਕਰਾਰੀ ਹਾਰ ਦਿੱਤੀ। ਭਾਰਤ ਦੀ ਇਸ ਇਤਿਹਾਸਕ ਜਿੱਤ ਦੇ ਹੀਰੋ ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗਰਾ ਰਹੇ, ਜਿਨ੍ਹਾਂ ਨੇ ਸ਼ਾਨਦਾਰ ਸੈਂਕੜੇ ਲਗਾਏ। ਉੱਥੇ ਹੀ ਗੇਂਦਬਾਜ਼ੀ ਵਿੱਚ ਪ੍ਰਿੰਸ ਯਾਦਵ ਅਤੇ ਹਰਸ਼ਿਤ ਰਾਣਾ ਨੇ ਨੇਪਾਲੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ।

ਸ਼ੁੱਕਰਵਾਰ ਨੂੰ ਦੋਹਾ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਰਧਾਰਤ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 332 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗਰਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸੈਂਕੜੇ ਜੜੇ ਅਤੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ।

333 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨੇਪਾਲ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਪੂਰੀ ਤਰ੍ਹਾਂ ਬੇਵੱਸ ਨਜ਼ਰ ਆਈ। ਪੂਰੀ ਟੀਮ ਸਿਰਫ਼ 11.3 ਓਵਰਾਂ ਵਿਚ 26 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਹ ਲਿਸਟ-ਏ ਕ੍ਰਿਕਟ ਦੇ ਇਤਿਹਾਸ ਵਿਚ ਕਿਸੇ ਟੀਮ ਵੱਲੋਂ ਬਣਾਏ ਗਏ ਚੌਥੇ ਸਭ ਤੋਂ ਘੱਟ ਸਕੋਰਾਂ ਵਿਚ ਸ਼ਾਮਲ ਹੋ ਗਿਆ।

ਭਾਰਤ ਵਲੋਂ ਪ੍ਰਿੰਸ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਹਾਸਲ ਕੀਤੀਆਂ, ਜਦਕਿ ਹਰਸ਼ਿਤ ਰਾਣਾ ਨੇ 4 ਵਿਕਟਾਂ ਆਪਣੇ ਨਾਮ ਕੀਤੀਆਂ। ਦੋਵਾਂ ਗੇਂਦਬਾਜ਼ਾਂ ਨੇ ਨੇਪਾਲ ਦੇ ਬੱਲੇਬਾਜ਼ਾਂ ਨੂੰ ਸੰਭਲਣ ਦਾ ਕੋਈ ਮੌਕਾ ਨਹੀਂ ਦਿੱਤਾ।

ਇਸ ਤਰ੍ਹਾਂ ਭਾਰਤੀ ਟੀਮ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿਭਾਗਾਂ ਵਿਚ ਦਬਦਬਾ ਬਣਾਉਂਦਿਆਂ 306 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਤਿਲਕ ਵਰਮਾ, ਕੁਮਾਰ ਕੁਸ਼ਾਗਰਾ, ਪ੍ਰਿੰਸ ਯਾਦਵ ਅਤੇ ਹਰਸ਼ਿਤ ਰਾਣਾ ਦਾ ਪ੍ਰਦਰਸ਼ਨ ਇਸ ਮੁਕਾਬਲੇ ਦਾ ਖ਼ਾਸ ਆਕਰਸ਼ਣ ਰਿਹਾ।

 
ਪਿਛਲੀ ਖ਼ਬਰ ਮਾਛੀਵਾੜਾ ’ਚ ਨਸ਼ਾ ਵੇਚਣ ਆਇਆ ਨੌਜਵਾਨ ਸਾਬਕਾ ਕੌਂਸਲਰ ਨੇ ਫੜਿਆ, ਲੋਕਾਂ ਨੇ ਬੰਨ੍ਹ ਕੇ ਕੀਤੀ ਕੁੱਟਮਾਰ ਅਗਲੀ ਖ਼ਬਰ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੂੰ ਈ.ਡੀ. ਨੇ ਕੀਤਾ ਤਲਬ, 26 ਨਵੰਬਰ ਨੂੰ ਪੇਸ਼ ਹੋਣ ਦੇ ਹੁਕਮ