20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਭਾਰਤ ਲਈ ਗੈਸ-ਤੇਲ ਲੈ ਕੇ ਆ ਰਹੇ 19 ਜਹਾਜ਼ ਹੋਰਮੁਜ਼ ਜਲਡਮਰੂ 'ਚ ਫਸੇ

ਅਜੀਤ ਡੈਸਕ 31-03-2026
ਨਵੀਂ ਦਿੱਲੀ, 30 ਮਾਰਚ (ਏਜੰਸੀ)- ਭਾਰਤ ਲਈ ਐਲ. ਪੀ. ਜੀ., ਕੱਚਾ ਤੇਲ ਅਤੇ ਐਲ. ਐਨ. ਜੀ. ਲਿਜਾ ਰਹੇ 19 ਜਹਾਜ਼ ਇਸ ਸਮੇਂ ਹੋਰਮੁਜ਼ ਜਲਡਮਰੂ 'ਚ ਫਸੇ ਹੋਏ ਹਨ | ਪੱਛਮੀ ਏਸ਼ੀਆ ਦੇ ਘਟਨਾਕ੍ਰਮਾਂ ਦੇ ਨਤੀਜੇ 'ਤੇ ਹੋਈ ਇਕ ਅੰਤਰ ਮੰਤਰਾਲਾ ਬ੍ਰੀਫਿੰਗ 'ਚ ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਕੁਮਾਰ ਸਿਨ੍ਹਾ ਨੇ ਦੱਸਿਆ ਕਿ ਭਾਰਤ ਲਈ ਊਰਜਾ ਕਾਰਗੋ ਲਿਜਾ ਰਹੇ 10 ਵਿਦੇਸ਼ੀ ਝੰਡੇ ਵਾਲੇ ਜਹਾਜ਼ ਇਸ ਸਮੇਂ ਫਸੇ ਹੋਏ ਹਨ | ਇਸ ਵਿਚ ਐਲ. ਪੀ. ਜੀ. ਲਿਜਾ ਰਹੇ 3 ਜਹਾਜ਼, ਚਾਰ ਕੱਚੇ ਤੇਲ ਦੇ ਟੈਂਕਰ ਅਤੇ 3 ਐਲ. ਐਨ. ਜੀ. ਕੈਰੀਅਰ ਸ਼ਾਮਿਲ ਹਨ | ਇਨ੍ਹਾਂ ਦੇ ਇਲਾਵਾ ਭਾਰਤੀ ਝੰਡੇ ਵਾਲੇ ਜਹਾਜ਼ ਵੀ ਹਨ | ਇਨ੍ਹਾਂ 'ਚ 3 ਐਲ. ਪੀ. ਜੀ. ਟੈਂਕਰ, ਇਕ ਐਲ. ਐਨ. ਜੀ. ਕੈਰੀਅਰ ਅਤੇ ਚਾਰ ਕੱਚੇ ਤੇਲ ਦੇ ਟੈਂਕਰ ਸ਼ਾਮਿਲ ਹਨ |

ਪਿਛਲੀ ਖ਼ਬਰ 'ਚੌਧਰੀ' ਬਣ ਰਹੇ ਪਾਕਿ ਨੂੰ ਈਰਾਨ ਨੇ ਦਿੱਤਾ ਝਟਕਾ-ਵਿਚੋਲਗੀ ਪ੍ਰਸਤਾਵ ਕੀਤਾ ਰੱਦ ਅਗਲੀ ਖ਼ਬਰ ਕੁਵੈਤ 'ਚ ਭਾਰਤੀ ਨਾਗਰਿਕ ਦੀ ਮÏਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।