20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਕੁਵੈਤ 'ਚ ਭਾਰਤੀ ਨਾਗਰਿਕ ਦੀ ਮÏਤ <br/>

ਅਜੀਤ ਡੈਸਕ 31-03-2026

ਦੁਬਈ, 30 ਮਾਰਚ (ਏਜੰਸੀ)-ਕੁਵੈਤ ਦੇ ਇਕ ਬਿਜਲੀ ਅਤੇ ਪਾਣੀ ਡੀਸੈਲੀਨੇਸ਼ਨ ਪਲਾਂਟ (ਪਾਣੀ ਸਾਫ਼ ਕਰਨ ਵਾਲਾ ਪਲਾਂਟ) 'ਤੇ ਹੋਏ ਈਰਾਨੀ ਹਮਲਿਆਂ 'ਚ ਇਕ ਭਾਰਤੀ ਨਾਗਰਿਕ ਦੀ ਮÏਤ ਹੋ ਗਈ | ਭਾਰਤੀ ਦੂਤਘਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ | ਦੂਤਘਰ ਨੇ ਐਤਵਾਰ ਨੂੰ ਹੋਏ ਹਮਲੇ 'ਚ ਭਾਰਤੀ ਨਾਗਰਿਕ ਦੀ ਮÏਤ 'ਤੇ ਦੁੱਖ ਪ੍ਰਗਟਾਇਆ ਹੈ | ਦੂਤਘਰ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਹ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਕੁਵੈਤ ਦੇ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਨ | ਅਧਿਕਾਰੀਆਂ ਨੇ ਇਸ ਨੂੰ ਬੇਰਹਿਮ ਹਮਲਾ ਦੱਸਿਆ | ਸਰਕਾਰੀ ਨਿਊਜ਼ ਏਜੰਸੀ ਕੁਨਾ ਅਨੁਸਾਰ ਕੁਵੈਤ ਦੇ ਬਿਜਲੀ, ਪਾਣੀ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੀ ਬੁਲਾਰਾ ਫਾਤਿਮਾ ਜਵਾਰ ਹਯਾਤ ਨੇ ਕਿਹਾ ਕਿ ਹਮਲੇ ਦÏਰਾਨ ਉਨ੍ਹਾਂ ਦੇ ਇਕ ਬਿਜਲੀ ਅਤੇ ਪਾਣੀ ਡੀਸੈਲੀਨੇਸ਼ਨ ਪਲਾਂਟ ਦੀ ਇਮਾਰਤ ਨੂੰ ਨੁਕਸਾਨ ਪੁੱਜਾ | ਅਤੇ ਇਸ ਵਿਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ | ਹਾਲਾਂਕਿ ਜਿਸ ਪਲਾਂਟ 'ਤੇ ਹਮਲਾ ਹੋਇਆ, ਉਸ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ | ਗਲਫ ਨਿਊਜ਼ ਦੀ ਰਿਪੋਰਟ ਅਨੁਸਾਰ ਮੰਤਰਾਲੇ ਨੇ ਦੱਸਿਆ ਕਿ ਇਸ ਹਮਲੇ 'ਚ ਭਾਰਤੀ ਮੂਲ ਦੇ ਇਕ ਕਰਮਚਾਰੀ ਦੀ ਮÏਤ ਹੋ ਗਈ | ਹਾਲਾਤ ਨੂੰ ਕਾਬੂ ਕਰਨ ਅਤੇ ਰਾਹਤ ਕਾਰਜਾਂ ਲਈ ਮਾਹਰ ਟੀਮਾਂ ਨੂੰ ਤੁਰੰਤ ਮÏਕੇ 'ਤੇ ਭੇਜਿਆ ਗਿਆ | ਮੰਤਰਾਲੇ ਨੇ ਸਪਸ਼ਟ ਕੀਤਾ ਕਿ ਦੇਸ਼ ਭਰ 'ਚ ਬਿਜਲੀ ਅਤੇ ਪਾਣੀ ਦੀ ਸਪਲਾਈ ਬਿਲਕੁਲ ਠੀਕ ਚੱਲ ਰਹੀ ਹੈ |
8 ਭਾਰਤੀ ਨਾਗਰਿਕਾਂ ਦੀ ਗਈ ਜਾਨ-ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 30 ਮਾਰਚ (ਏਜੰਸੀ)-ਪੱਛਮੀ ਏਸ਼ੀਆ 'ਚ ਵਧਦੇ ਟਕਰਾਅ ਦਰਮਿਆਨ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਇਸ ਖੇਤਰ 'ਚ ਵੱਖ-ਵੱਖ ਘਟਨਾਵਾਂ 'ਚ 8 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ ਇਕ ਅਜੇ ਵੀ ਲਾਪਤਾ ਹੈ | ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ (ਖਾੜੀ) ਅਸੀਮ ਆਰ ਮਹਾਜਨ ਨੇ ਇਹ ਵੀ ਕਿਹਾ ਕਿ ਕੱਲ੍ਹ ਬਦਕਿਸਮਤੀ ਨਾਲ ਕੁਵੈਤ 'ਚ ਇਕ ਹਮਲੇ 'ਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ | ਕੁਵੈਤ 'ਚ ਸਾਡਾ ਮਿਸ਼ਨ ਮਿ੍ਤਕ ਦੇ ਪਰਿਵਾਰ ਦੇ ਸੰਪਰਕ 'ਚ ਹੈ ਅਤੇ ਸਥਾਨਿਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ |

ਪਿਛਲੀ ਖ਼ਬਰ ਭਾਰਤ ਲਈ ਗੈਸ-ਤੇਲ ਲੈ ਕੇ ਆ ਰਹੇ 19 ਜਹਾਜ਼ ਹੋਰਮੁਜ਼ ਜਲਡਮਰੂ 'ਚ ਫਸੇ ਅਗਲੀ ਖ਼ਬਰ ਦਿੱਲੀ ਆਉਣ ਵਾਲੇ ਈਰਾਨੀ ਹਵਾਈ ਜਹਾਜ਼ 'ਤੇ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।