20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਡਾਲਰ ਦੇ ਮੁਕਾਬਲੇ ਰੁਪਏ ਨੇ 95 ਦਾ ਅੰਕੜਾ ਛੂਹਿਆ <br/>

ਅਜੀਤ ਡੈਸਕ 31-03-2026
ਮੁੰਬਈ, 30 ਮਾਰਚ (ਪੀ.ਟੀ.ਆਈ.)-ਮੱਧ ਪੂਰਬ ਜੰਗ ਦਰਮਿਆਨ ਵਿਸ਼ਵ ਬਾਜ਼ਾਰ 'ਚ ਚੱਲ ਰਹੀ ਅਸਥਿਰਤਾ ਦਰਮਿਆਨ ਭਾਰਤੀ ਰੁਪਿਆ ਪਹਿਲੀ ਵਾਰ ਅਮਰੀਕੀ ਡਾਲਰ ਦੇ ਮੁਕਾਬਲੇ 95 ਦੇ ਅੰਕੜੇ ਨੂੰ ਪਾਰ ਕਰ ਗਿਆ | ਹਾਲਾਂਕਿ, ਬਾਅਦ 'ਚ ਇਹ ਕੁਝ ਹੱਦ ਤੱਕ ਸੁਧਰ ਕੇ 94.78 (ਅਸਥਾਈ) ਪ੍ਰਤੀ ਡਾਲਰ 'ਤੇ ਸਥਿਰ ਹੋ ਗਿਆ | ਜਦੋਂ ਤੋਂ ਜੰਗ ਦੀ ਸ਼ੁਰੂਆਤ ਹੋਈ ਹੈ ਰੁਪਏ ਵਿਚ ਲਗਭਗ 4.1 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ | ਇਸ ਤੋਂ ਇਲਾਵਾ, ਮÏਜੂਦਾ ਵਿੱਤੀ ਸਾਲ ਦੌਰਾਨ ਮੁਦਰਾ 'ਚ ਲਗਭਗ 10 ਫ਼ੀਸਦ ਦੀ ਗਿਰਾਵਟ ਆਈ ਹੈ | ਇਹ 2013 ਵਿੱਤੀ ਸਾਲ ਤੋਂ ਬਾਅਦ ਰੁਪਏ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਹੈ, ਇਕ ਅਜਿਹਾ ਰੁਝਾਨ ਜੋ ਵਪਾਰੀਆਂ ਤੇ ਨਿਵੇਸ਼ਕਾਂ ਵਿਚ ਚਿੰਤਾ ਨੂੰ ਵਧਾ ਰਿਹਾ ਹੈ | ਰੁਪਏ ਦੇ ਕਮਜ਼ੋਰ ਹੋਣ ਦਾ ਅਸਰ ਆਮ ਆਦਮੀ 'ਤੇ ਵੀ ਪਵੇਗਾ | ਨਤੀਜੇ ਵਜੋਂ, ਵਿਦੇਸ਼ਾਂ ਤੋਂ ਦਰਾਮਦ ਕੀਤੇ ਜਾਣ ਵਾਲੇ ਸਮਾਨ ਜਿਵੇਂ ਕਿ ਮੋਬਾਈਲ ਫੋਨ, ਸੋਨਾ, ਚਾਂਦੀ ਤੇ ਕੱਚਾ ਤੇਲ ਖਰੀਦਣਾ ਮਹਿੰਗਾ ਹੋ ਜਾਵੇਗਾ | ਇਸ ਨਾਲ ਮਹਿੰਗਾਈ ਵਿਚ ਵਾਧਾ ਹੋਵੇਗਾ |

ਪਿਛਲੀ ਖ਼ਬਰ ਅੰਮਿ੍ਤਸਰ ਦੇ ਸਰਹੱਦੀ ਥਾਣਾ ਭਿੰਡੀ ਸੈਦਾਂ ਅੰਦਰ ਧਮਾਕਾ <br/> ਅਗਲੀ ਖ਼ਬਰ ਲਸ਼ਕਰ ਨਾਲ ਜੁੜਿਆ ਅੱਤਵਾਦੀ ਸ਼ਬੀਰ ਅਹਿਮਦ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।