31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਵਿਕਸਿਤ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਵਾਲਾ ਦੂਰਦਰਸ਼ੀ ਤੇ ਇਤਿਹਾਸਕ ਬਜਟ-ਸੈਣੀ

ਅਜੀਤ ਡੈਸਕ 02-02-2026
ਪੰਚਕੂਲਾ, 1 ਫਰਵਰੀ (ਕਪਿਲ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੇਂਦਰੀ ਆਮ ਬਜਟ ਨੂੰ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਵਾਲਾ ਦੂਰਦਰਸ਼ੀ ਅਤੇ ਇਤਿਹਾਸਕ ਦਸਤਾਵੇਜ਼ ਦੱਸਿਆ ਹੈ | ਉਨ੍ਹਾਂ ਕਿਹਾ ਕਿ ਇਹ ਬਜਟ ਸੱਚਮੁੱਚ ਜਨਹਿੱਤ ਅਤੇ ਅੰਤੋਦਿਆ ਦੀ ਭਾਵਨਾ ਨੂੰ ਸਮਰਪਿਤ ਹੈ | ਇਹ ਸਮਾਵੇਸ਼ੀ ਬਜਟ ਹਰਿਆਣਾ ਦੇ ਉਦਯੋਗਿਕ, ਬੁਨਿਆਦੀ ਢਾਂਚਾ, ਐਮ. ਐਸ. ਐਮ. ਈ., ਬਾਇਓਫਾਰਮਾਸਿਊਟੀਕਲ, ਸਿਹਤ, ਪੇਂਡੂ ਉਦਯੋਗ, ਖੇਤੀਬਾੜੀ ਅਤੇ ਖੇਡੂ ਖੇਤਰਾਂ ਦੇ ਵਿਕਾਸ ਨੂੰ ਤੇਜ਼ ਕਰੇਗਾ | ਉਨ੍ਹਾਂ ਕਿਹਾ ਕਿ ਇਹ ਬਜਟ 'ਸਬਕਾ ਸਾਥ, ਸਬਕਾ ਵਿਕਾਸ' ਦੀ ਭਾਵਨਾ ਨੂੰ ਦਰਸਾਉਂਦਾ ਹੈ | ਉਨ੍ਹਾਂ ਨੇ ਇਸ ਲੋਕ ਭਲਾਈ ਬਜਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਬਜਟ ਦੇ ਤਿੰਨ ਮੁੱਖ ਦਿ੍ਸ਼ਟੀਕੋਣਾਂ ਨੂੰ ਗਤੀ, ਕੁਸ਼ਲਤਾ ਅਤੇ ਸਾਰਿਆਂ ਦਾ ਸਮਰਥਨ ਦਿੱਤਾ ਹੈ |

ਪਿਛਲੀ ਖ਼ਬਰ ਬਜਟ ਮਹਿੰਗਾਈ ਤੇ ਬੇਰੁਜ਼ਗਾਰੀ ਵਧਾਏਗਾ-ਕੇਜਰੀਵਾਲ ਅਗਲੀ ਖ਼ਬਰ ਕੇਂਦਰੀ ਬਜਟ ਹਰ ਵਰਗ ਦੇ ਵਿਕਾਸ ਲਈ ਮਜ਼ਬੂਤ ਕਦਮ-ਸੁਨੀਲ ਜਾਖੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।