06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

265 ਕਰੋੜ ਦੀ ਹੈਰੋਇਨ ਸਮੇਤ ਦੋ ਤਸਕਰ ਗਿ੍ਫ਼ਤਾਰ

ਅਜੀਤ ਡੈਸਕ 31-01-2026

ਡਰੋਨ ਰਾਹੀਂ ਬੀਤੀ ਰਾਤ ਆਈ ਸੀ ਨਸ਼ੇ ਦੀ ਵੱਡੀ ਖੇਪ
ਅਟਾਰੀ ਸਰਹੱਦ (ਅੰਮਿ੍ਤਸਰ), 30 ਜਨਵਰੀ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਬੀਤੀ ਦੇਰ ਰਾਤ ਡਰੋਨ ਰਾਹੀਂ ਭਾਰਤੀ ਖੇਤਰ ਅੰਦਰ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਸੁੱਟੀ ਗਈ 265 ਕਰੋੜ ਰੁਪਏ ਦੀ 53 ਕਿੱਲੋ ਹੈਰੋਇਨ ਨੂੰ ਬਰਾਮਦ ਕਰਕੇ ਅੰਮਿ੍ਤਸਰ ਦਿਹਾਤੀ ਪੁਲਿਸ ਨੇ ਇਕ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ | ਡੀ. ਐਸ. ਪੀ. ਯਾਦਵਿੰਦਰ ਸਿੰਘ ਅਟਾਰੀ ਅਤੇ ਐਸ. ਆਈ. ਰਾਜਬੀਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਭਾਰਤੀ ਨਸ਼ਾ ਤਸਕਰ ਗੁਰਜੀਤ ਸਿੰਘ ਉਰਫ਼ ਜੀਤ ਪੁੱਤਰ ਬਲਕਾਰ ਸਿੰਘ ਅਤੇ ਰਣਜੀਤ ਸਿੰਘ ਉਰਫ਼ ਡਿੱਲੂ ਪੁੱਤਰ ਪ੍ਰੇਮ ਸਿੰਘ ਵਾਸੀ ਤਲਵੰਡੀ ਰਾਏ ਦਾਦੂ ਅਜਨਾਲਾ ਦੇ ਕਹਿਣ 'ਤੇ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਭਾਰਤੀ ਖੇਤਰ ਵਿਚ ਬੀਤੀ ਦੇਰ ਰਾਤ ਅਟਾਰੀ ਸਰਹੱਦ ਦੇ ਨਜ਼ਦੀਕ ਇਕ ਪਿੰਡ ਵਿਚ ਡਰੋਨ ਰਾਹੀਂ 103 ਪੀਲੇ ਰੰਗ ਦੀ ਪਲਾਸਟਿਕ ਟੇਪ ਵਿਚ ਲਪੇਟੇ ਹੈਰੋਇਨ ਦੇ ਪੈਕਟ ਜਿਨ੍ਹਾਂ ਨੂੰ ਦੋ ਪਲਾਸਟਿਕ ਦੇ ਤੋੜਿਆਂ ਵਿਚ ਪੈਕ ਕਰਕੇ ਕਣਕ ਦੇ ਤੋੜਿਆਂ ਵਾਂਗ ਮੋਟਰਸਾਈਕਲ ਦੀ ਸੀਟ ਦੇ ਵਿਚਕਾਰ ਪੱਟਾਂ ਵਿਚ ਰੱਖ ਕੇ ਅਟਾਰੀ ਤੋਂ ਅੰਮਿ੍ਤਸਰ ਜਾਂਦਿਆਂ ਰਸਤੇ 'ਚ ਆਉਂਦੇ ਖਾਸਾ ਅੱਡਾ ਬਿਜਲੀ ਘਰ ਦੇ ਬਣੇ ਬੱਸ ਸਟੈਂਡ ਸ਼ੈਲਟਰ ਕੋਲ ਰੁਕ ਕੇ ਦੋਵੇਂ ਨਸ਼ਾ ਤਸਕਰ ਕਿਸੇ ਦੀ ਉਡੀਕ ਵਿਚ ਸਨ ਕਿ ਐਸ. ਆਈ. ਰਾਜਵੀਰ ਸਿੰਘ ਪੁਲਿਸ ਥਾਣਾ ਘਰਿੰਡਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਘੇਰਾਬੰਦੀ ਕਰਕੇ ਦੋਵੇਂ ਨਸ਼ਾ ਤਸਕਰਾਂ ਦੀ ਤਲਾਸ਼ੀ ਲਈ ਗਈ ਤਾਂ ਸਪਲੈਂਡਰ ਮੋਟਰਸਾਈਕਲ 'ਤੇ ਲੱਦੇ ਦੋ ਤੋੜੇ ਖੋਲ੍ਹ ਕੇ ਵੇਖੇ ਗਏ ਤਾਂ ਉਨ੍ਹਾਂ 'ਚੋਂ 103 ਪੈਕਟਾਂ ਵਿਚ ਕਰੀਬ 53 ਕਿੱਲੋ ਹੈਰੋਇਨ ਬਰਾਮਦ ਹੋਈ, ਜਿਸ 'ਤੇ ਕਾਰਵਾਈ ਕਰਦਿਆਂ ਐਸ.ਆਈ. ਰਾਜਬੀਰ ਸਿੰਘ ਥਾਣਾ ਘਰਿੰਡਾ ਵਲੋਂ ਉਕਤ ਨਸ਼ਾ ਤਸਕਰਾਂ ਖ਼ਿਲਾਫ਼ ਪਰਚਾ ਦਰਜ ਕਰਕੇ ਦੋਵਾਂ ਦੇ ਅਗਲੇ ਤੇ ਪਿਛਲੇ ਸੰਬੰਧਾਂ ਦਾ ਮੋਬਾਈਲਾਂ ਤੋਂ ਪਤਾ ਲਗਾਇਆ ਜਾ ਰਿਹਾ ਹੈ ਤੇ ਹੋਰ ਵੀ ਕਿਸੇ ਨਸ਼ਾ ਤਸਕਰ ਦੀ ਇਸ ਮਾਮਲੇ 'ਚ ਸ਼ਮੂਲੀਅਤ ਪਾਈ ਗਈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕਰਕੇ ਇਸ ਪਰਚੇ 'ਚ ਸ਼ਾਮਿਲ ਕੀਤਾ ਜਾਵੇਗਾ |

ਪਿਛਲੀ ਖ਼ਬਰ ਅਮਰੀਕਾ ਨੇ ਭਾਰਤੀ ਆਗੂਆਂ ਵਲੋਂ ਦਿੱਤੇ ਤੋਹਫ਼ਿਆਂ ਦੀ ਸੂਚੀ ਕੀਤੀ ਜਾਰੀ ਅਗਲੀ ਖ਼ਬਰ ਵਿਆਹਾਂ ਦੇ ਸੀਜ਼ਨ 'ਚ ਸੋਨੇ–ਚਾਂਦੀ ਦੀਆਂ ਕੀਮਤਾਂ 'ਚ ਅਥਾਹ ਵਾਧੇ ਕਾਰਨ ਖ਼ਰੀਦਦਾਰਾਂ ਦੀਆਂ ਵਧੀਆਂ ਮੁਸ਼ਕਿਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।