07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਕਾਗਨ ਤੇ ਸੋਆਈ ਨੂੰ

ਸਟਾਕਹੋਮ, 7 ਅਕਤੂਬਰ (ਏ.ਪੀ.)-ਰਸਾਇਣਕ ਅਣੂਆਂ ’ਚ ਮੌਜੂਦ ਰਹੱਸਮਈ ਸ਼ੀਸ਼ੇ ਵਰਗੀਆਂ ਤਸਵੀਰਾਂ (ਮਿਰਰ ਇਮੇਜ) ਦੀ ਗੁੱਥੀ ਸੁਲਝਾਉਣ ਲਈ ਕੀਤੇ ਸ਼ਾਨਦਾਰ ਕੰਮ ਵਾਸਤੇ ਹੈਨਰੀ ਬੀ. ਕਾਗਨ ਤੇ ਕੇਨਸੋ ਸੋਆਈ ਨੂੰ ਬੁੱਧਵਾਰ ਨੂੰ ....

ਅਜੀਤ ਡੈਸਕ 08-10-2026

ਸਟਾਕਹੋਮ, 7 ਅਕਤੂਬਰ (ਏ.ਪੀ.)-ਰਸਾਇਣਕ ਅਣੂਆਂ ’ਚ ਮੌਜੂਦ ਰਹੱਸਮਈ ਸ਼ੀਸ਼ੇ ਵਰਗੀਆਂ ਤਸਵੀਰਾਂ (ਮਿਰਰ ਇਮੇਜ) ਦੀ ਗੁੱਥੀ ਸੁਲਝਾਉਣ ਲਈ ਕੀਤੇ ਸ਼ਾਨਦਾਰ ਕੰਮ ਵਾਸਤੇ ਹੈਨਰੀ ਬੀ. ਕਾਗਨ ਤੇ ਕੇਨਸੋ ਸੋਆਈ ਨੂੰ ਬੁੱਧਵਾਰ ਨੂੰ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਨੋਬਲ ਕਮੇਟੀ ਫਾਰ ਕੈਮਿਸਟਰੀ ਦੇ ਚੇਅਰਮੈਨ ਹਾਈਨਰ ਲਿੰਕੇ ਨੇ ਕਿਹਾ ਕਿ ਕਾਗਨ ਤੇ ਸੋਆਈ ਨੇ ਇਕ ਸਦੀ ਤੋਂ ਵੀ ਪੁਰਾਣੇ ਰਸਾਇਣਕ ਰਹੱਸ ਦਾ ਹੱਲ ਲੱਭਣ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਕਿ ਇਕੋ ਕਿਸਮ ਦੇ ਰਸਾਇਣਕ ਅਣੂਆਂ ਦੀ ਬਣਤਰ ਆਪਣੇ ਆਪ ਕਿਵੇਂ ਵਿਕਸਿਤ ਹੋ ਸਕਦੀ ਹੈ। ਉਨ੍ਹਾਂ ਵਲੋਂ ਵਿਕਸਿਤ ਕੀਤੀਆਂ ਰਸਾਇਣਕ ਪ੍ਰਤੀਕਿਰਿਆਵਾਂ ਨੂੰ ਉਨ੍ਹਾਂ ‘‘ਸ਼ਾਨਦਾਰ’’ ਕਰਾਰ ਦਿੱਤਾ। 95 ਸਾਲਾ ਕਾਗਨ ਦਾ ਜਨਮ ਫਰਾਂਸ ’ਚ ਹੋਇਆ ਤੇ ਉਹ ਓਰਸੇ ਸਥਿਤ ਯੂਨੀਵਰਸਿਟੇ ਪੈਰਿਸ-ਸੁਦ ਨਾਲ ਜੁੜੇ ਹੋਏ ਹਨ। ਜਪਾਨ ’ਚ ਜਨਮੇ ਸੋਆਈ ਟੋਕੀਓ ਯੂਨੀਵਰਸਿਟੀ ਆਫ਼ ਸਾਇੰਸ ਨਾਲ ਸੰਬੰਧਿਤ ਹਨ। ਨੋਬਲ ਕਮੇਟੀ ਵਲੋਂ ਸੰਪਰਕ ਕੀਤੇ ਜਾਣ ਸਮੇਂ ਸੋਆਈ ਆਪਣੇ ਘਰ ਨੇੜੇ ਖਰੀਦਦਾਰੀ ਕਰ ਰਹੇ ਸਨ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਸਟਾਕਹੋਮ ’ਚ ਪੁਰਸਕਾਰ ਦਾ ਐਲਾਨ ਕੀਤਾ।

ਪਿਛਲੀ ਖ਼ਬਰ ਸਰਕਾਰ ਨੇ ਡੀਲਰਾਂ ਲਈ ਖੰਡ ਭੰਡਾਰਨ ਹੱਦ ਘਟਾ ਕੇ 1,000 ਕੁਇੰਟਲ ਕੀਤੀ ਅਗਲੀ ਖ਼ਬਰ ਹਵਾਈ ਸੈਨਾ ਦੇ ਉਪ ਮੁਖੀ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ 'ਤਰੰਗ ਸ਼ਕਤੀ 26' ਚ ਹਿੱਸਾ ਲੈਣ ਵਾਲੇ ਅਧਿਕਾਰੀਆਂ ਨਾਲ...