06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਅਮਰੀਕਾ ਨੇ ਭਾਰਤੀ ਆਗੂਆਂ ਵਲੋਂ ਦਿੱਤੇ ਤੋਹਫ਼ਿਆਂ ਦੀ ਸੂਚੀ ਕੀਤੀ ਜਾਰੀ

ਅਜੀਤ ਡੈਸਕ 31-01-2026
ਨਿਊਯਾਰਕ, 30 ਜਨਵਰੀ (ਪੀ.ਟੀ.ਆਈ.)-ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਸਮੇਤ ਵੱਖ-ਵੱਖ ਅਮਰੀਕੀ ਆਗੂਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਭਾਰਤੀ ਅਧਿਕਾਰੀਆਂ ਵਲੋਂ ਦਿੱਤੇ ਗਏ ਤੋਹਫ਼ਿਆਂ ਦੀ ਇਕ ਸੂਚੀ ਜਾਰੀ ਕੀਤੀ ਹੈ | ਅਮਰੀਕੀ ਵਿਦੇਸ਼ ਮੰਤਰਾਲੇ ਦੇ ਮੁੱਖ ਪ੍ਰੋਟੋਕਾਲ ਅਧਿਕਾਰੀ ਦੇ ਦਫ਼ਤਰ (ਆਫ਼ਿਸ ਆਫ਼ ਦਾ ਚੀਫ਼ ਆਫ਼ ਪੋ੍ਰਟੋਕਾਲ) ਨੇ ਵਿਦੇਸ਼ੀ ਸਰਕਾਰੀ ਸਰੋਤਾਂ ਦੋਂ ਪ੍ਰਾਪਤ ਤੋਹਫ਼ਿਆਂ ਦੀ ਇਕ ਵਿਸਤਿ੍ਤ ਸੂਚੀ ਪੇਸ਼ ਕੀਤੀ ਹੈ | ਮੰਤਰਾਲੇ ਨੇ ਦੱਸਿਆ ਕਿ ਇਸ ਸੂਚੀ 'ਚ ਭੌਤਿਕ ਤੋਹਫ਼ਿਆਂ ਦੇ ਨਾਲ-ਨਾਲ ਯਾਤਰਾ ਤੋਹਫ਼ੇ ਜਾਂ ਘੱਟੋ-ਘੱਟ ਮੁੱਲ ਤੋਂ ਉੱਪਰ ਦੱਸੇ ਗਏ ਯਾਤਰਾ ਖਰਚੇ ਸ਼ਾਮਿਲ ਹਨ... ਕੈਲੰਡਰ ਸਾਲ 2024 (1 ਜਨਵਰੀ, 2024 ਤੋਂ 31 ਦਸੰਬਰ 2024) ਲਈ ਘੱਟੋ-ਘੱਟ ਮੁੱਲ 480 ਅਮਰੀਕੀ ਡਾਲਰ ਹੈ | ਸੂਚੀ 'ਚ 10 ਸਤੰਬਰ, 2023 ਨੂੰ ਮੋਦੀ ਵਲੋਂ ਬਾਈਡਨ ਨੂੰ ਭੇਟ ਕੀਤਾ ਗਿਆ 'ਇਕ ਲੱਕੜੀ ਦਾ ਸੰਦੂਕ, ਸਕਾਰਫ਼, ਜਾਰ ਦੇ ਨਾਲ ਕੇਸਰ, ਚਾਹਪੱਤੀ ਦੇ ਲਈ ਲੱਕੜੀ ਦਾ ਡੱਬਾ' ਸ਼ਾਮਿਲ ਹੈ, ਜਿਨ੍ਹਾਂ ਦੀ ਸੰਭਾਵਿਤ ਕੀਮਤ 562 ਅਮਰੀਕੀ ਡਾਲਰ ਹੈ |

ਪਿਛਲੀ ਖ਼ਬਰ ਹੁਣ ਆਰ.ਟੀ.ਆਈ. ਕਾਨੂੰਨ ਦੇ ਕਤਲ ਦੀ ਵਾਰੀ-ਖੜਗੇ ਅਗਲੀ ਖ਼ਬਰ 265 ਕਰੋੜ ਦੀ ਹੈਰੋਇਨ ਸਮੇਤ ਦੋ ਤਸਕਰ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।