18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਡਾ. ਚੱਬੇਵਾਲ ਵਲੋਂ ਪਸ਼ੂ ਜਨਮ ਕੰਟਰੋਲ ਸੈਂਟਰ ਤੇ ਵਾਹਨ ਦਾ ਉਦਘਾਟਨ

ਅਜੀਤ ਡੈਸਕ 23-11-2025
ਫਗਵਾੜਾ, 22 ਨਵੰਬਰ (ਹਰਜੋਤ ਸਿੰਘ ਚਾਨਾ)- ਫਗਵਾੜਾ 'ਚ ਵੱਧ ਰਹੇ ਆਵਾਰਾ ਕੁੱਤਿਆਂ ਦੇ ਮੁੱਦੇ ਤੇ ਲੋਕ ਸਿਹਤ ਨੂੰ ਮਜ਼ਬੂਤ ਬਣਾਉਣ ਲਈ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਆਧੁਨਿਕ ਐਨੀਮਲ ਬਰਥ ਕੰਟਰੋਲ (ਏਬੀਸੀ) ਸੈਂਟਰ ਤੇ ਨਵੀਂ ਖ਼ਰੀਦੀ ਗਈ ਡਾਗ ਕੈਂਚਿੰਗ ਵਾਹਨ ਦਾ ਉਦਘਾਟਨ ਕੀਤਾ | ਉਨ੍ਹਾਂ ਦੱਸਿਆ ਕਿ ਇਸ ਸੈਂਟਰ 'ਚ ਬਾਂਝਕਰਨ (ਸਟੇਰਿਲਾਈਜ਼ੇਸ਼ਨ) ਤੇ ਐਂਟੀ–ਰੇਬੀਜ਼ ਟੀਕਾਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜਿਸ ਨਾਲ ਲੰਬੇ ਸਮੇਂ 'ਚ ਆਵਾਰਾ ਕੁੱਤਿਆਂ ਦੀ ਗਿਣਤੀ ਘਟਾਉਣ ਤੇ ਜਾਨਵਰ ਭਲਾਈ ਨੂੰ ਉਤਸ਼ਾਹਿਤ ਕਰਨ 'ਚ ਸਭ ਤੋਂ ਪ੍ਰਭਾਵਸ਼ਾਲੀ ਸਾਬਤ ਹੋਈ ਹੈ | ਇਹ ਕਦਮ ਆਵਾਰਾ ਕੁੱਤਿਆਂ ਦੇ ਹਮਲਿਆਂ, ਸਫ਼ਾਈ ਤੇ ਸੜਕ ਸੁਰੱਖਿਆ ਨੂੰ ਲੈ ਕੇ ਵੱਧ ਰਹੀਆਂ ਲੋਕ ਚਿੰਤਾਵਾਂ ਦਾ ਢੁਕਵਾਂ ਹੱਲ ਹੈ | ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਇਹ ਇੱਕ ਵੱਡੀ ਚੁਣੌਤੀ ਸੀ ਤੇ ਇਸ ਦਾ ਲੰਬੇਂ ਸਮੇਂ ਤੋਂ ਹੱਲ ਲੱਭਿਆ ਜਾ ਰਿਹਾ ਸੀ | ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਸੈਂਟਰ ਜਲਦੀ ਹੀ ਵੈਟਰਨਰੀ ਮਾਹਿਰਾਂ, ਪ੍ਰਸ਼ਿਕਸ਼ਿਤ ਜਾਨਵਰ ਹੈਂਡਲਰਾਂ ਤੇ ਵੈੱਲਫੇਅਰ ਸੰਗਠਨਾਂ ਦੇ ਸਹਿਯੋਗ ਨਾਲ ਪੂਰੀ ਸਮਰੱਥਾ ਨਾਲ ਕੰਮ ਸ਼ੁਰੂ ਕਰੇਗਾ ਤਾਂ ਜੋ ਸਾਰੀਆਂ ਪ੍ਰਕਿਰਿਆਵਾਂ ਮਨੁੱਖੀ ਤੇ ਸੁਚਾਰੂ ਢੰਗ ਨਾਲ ਕੀਤੀਆਂ ਜਾ ਸਕਣ | ਇਸ ਮੌਕੇ ਆਪ ਹਲਕਾ ਇੰਚਾਰਜ ਹਰਜੀ ਮਾਨ, ਜਸਦੇਵ ਸਿੰਘ, ਅੰਕੁਸ਼ ਓਹਰੀ, ਦੀਪਾ ਹਦੀਆਬਾਦ, ਓਮ ਪ੍ਰਕਾਸ਼, ਫਤਿਹ ਸਿੰਘ, ਦਰਸ਼ਨ ਲਾਲ, ਅਰਜੁਨ ਸੁਧੀਰ, ਰਾਜਨ ਸ਼ਰਮਾ, ਗੋਪੀ ਬੇਦੀ, ਜਸਪਾਲ ਤੇ ਮਿਉਂਸਪਲ ਕਾਰਪੋਰੇਸ਼ਨ ਦੇ ਅਧਿਕਾਰੀ ਸੌਰਵ ਸੰਧੂ, ਗੁਰਿੰਦਰ ਸਿੰਘ, ਹਿਤੇਸ਼ ਸ਼ਰਮਾ, ਨਾਮਦੇਵ ਤੇ ਕੰਵਰਪਾਲ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਦੇ ਚੋਣ ਅਬਜ਼ਰਵਰ ਰਵੀ ਮਹਿੰਦਰੂ ਅੱਜ ਲੈਣਗੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਸੰਬੰਧੀ ਸੁਝਾਅ ਅਗਲੀ ਖ਼ਬਰ ਭੁਲੱਥ 'ਚ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।