18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਭੁਲੱਥ 'ਚ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 23-11-2025
ਭੁਲੱਥ, 22 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸੁੱਖ ਸਾਗਰ ਸਾਹਿਬ ਰਾਜਪੁਰਾ ਵਿਖੇ ਫ਼ਕੀਰ ਸਿੰਘ ਮੱਲੀਆਂ ਜ਼ਿਲ੍ਹਾ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੁਰਿੰਦਰ ਸਿੰਘ ਸ਼ੇਰ ਗਿੱਲ ਖੱਸਣ ਮੀਤ ਪ੍ਰਧਾਨ ਪੰਜਾਬ ਉਚੇਚੇ ਤੌਰ 'ਤੇ ਪੁੱਜੇ | ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਖੋਸਾ ਜ਼ਮੀਨ ਘੁਟਾਲਾ ਨਸ਼ਰ ਕਰਨ ਵਾਲੇ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਨਿਖੇਧੀ ਕਰਦੀ ਹੈ ਕਿਉਂਕਿ ਐਡਵੋਕੇਟ ਚਰਨ ਪਾਲ ਸਿੰਘ ਇੱਕ ਇਮਾਨਦਾਰ ਇਨਸਾਨ ਹਨ, ਕਿਉਂਕਿ ਉਹ ਨਾ ਤਾਂ ਕਿਸੇ ਲਾਲਚ ਆਉਂਦੇ ਹਨ ਤੇ ਨਾ ਹੀ ਕਿਸੇ ਤੋਂ ਡਰਦੇ ਹਨ ਜਿਨ੍ਹਾਂ ਨੇ ਦਰਿਆ ਬਿਆਸ ਵਿਚ ਗੈਰ ਕਾਨੂੰਨੀ ਕਬਜ਼ਿਆਂ ਦੇ ਖ਼ਿਲਾਫ਼ ਯੂਨੀਅਨ ਦੇ ਕਹਿਣ 'ਤੇ ਕੇਸ ਲੜਦੇ ਰਹੇ ਹਨ ਜਿਨ੍ਹਾਂ ਕਰਕੇ ਯੂਨੀਅਨ ਵਿਸ਼ਵਾਸ ਦਿਵਾਉਂਦੀ ਹੈ, ਕਿ ਐਡਵੋਕੇਟ ਚਰਨ ਪਾਲ ਸਿੰਘ ਦੇ ਨਾਲ ਅਸੀਂ ਚਟਾਨ ਵਾਂਗੂ ਖੜੇ੍ਹ ਹਾਂ | ਇਸ ਕਿਸਾਨ ਯੂਨੀਅਨ ਪ੍ਰਧਾਨ ਸੁਰਿੰਦਰ ਸਿੰਘ ਸ਼ੇਰ ਗਿੱਲ ਖੱਸਣ, ਗੁਰਮੀਤ ਸਿੰਘ, ਸਤਪਾਲ ਸਿੰਘ, ਜਸਬੀਰ ਸਿੰਘ, ਰਣਜੀਤ ਸਿੰਘ, ਹਰਦੀਪ ਸਿੰਘ, ਕੁਲਵੰਤ ਸਿੰਘ, ਗੁਰਦੇਵ ਸਿੰਘ, ਜੋਗਿੰਦਰ ਸਿੰਘ, ਸਤਪਾਲ ਸਿੰਘ, ਹਰਸ਼ਦੀਪ ਕੁਮਾਰ, ਅਜੀਤ ਸਿੰਘ, ਆਜ਼ਾਦ ਸਿੰਘ, ਹਰਦੇਵ ਸਿੰਘ, ਮਨਜੀਤ ਸਿੰਘ, ਫ਼ਕੀਰ ਸਿੰਘ, ਬਲਵੀਰ ਸਿੰਘ, ਜੋਗਿੰਦਰ ਸਿੰਘ, ਸਤਨਾਮ ਸਿੰਘ, ਜਨਕ ਰਾਜ, ਖ਼ੁਸ਼ਹਾਲ ਸਿੰਘ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਚੱਬੇਵਾਲ ਵਲੋਂ ਪਸ਼ੂ ਜਨਮ ਕੰਟਰੋਲ ਸੈਂਟਰ ਤੇ ਵਾਹਨ ਦਾ ਉਦਘਾਟਨ ਅਗਲੀ ਖ਼ਬਰ ਵਿਕਾਸ ਦੇ ਮੁੱਦੇ 'ਤੇ ਹੋਈ ਨਗਰ ਪੰਚਾਇਤ ਨਡਾਲਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।