18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਐਨ.ਐਫ.ਆਈ.ਆਰ. ਦੀ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਰੇਲਵੇ ਮੁਲਾਜ਼ਮਾਂ ਦੇ ਵੱਖ-ਵੱਖ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ

ਕਪੂਰਥਲਾ, 17 ਸਤੰਬਰ (ਵਿ. ਪ੍ਰ.)

ਫੈੱਡਰੇਸ਼ਨ ਰੇਲਵੇ ਮੁਲਾਜ਼ਮਾਂ ਦੇ ਹੱਕਾਂ ਨੂੰ ਤਰਜ਼ੀਹ ਦੇ ਰਹੀ ਹੈ-ਡਾ. ਐਮ. ਰਾਘਵਈਆ 18-09-2026
ਕਪੂਰਥਲਾ, 17 ਸਤੰਬਰ (ਵਿ.ਪ੍ਰ.)-ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਅਨ ਰੇਲਵੇ ਮੈਨ (ਐਨ.ਐਫ.ਆਈ.ਆਰ.) ਦੇ ਕੌਮੀ ਜਨਰਲ ਸਕੱਤਰ ਡਾ. ਐਮ ਰਾਘਵਈਆ ਦੀ ਪ੍ਰਧਾਨਗੀ ਹੇਠ ਫੈਡਰੇਸ਼ਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਨਵੀਂ ਦਿੱਲੀ ਵਿਚ ਹੋਈ | ਜਿਸ ਵਿਚ ਰੇਲਵੇ ਕਰਮਚਾਰੀਆਂ ਦੇ ਹਿਤਾਂ ਨਾਲ ਸਬੰਧਿਤ ਵੱਖ-ਵੱਖ ਮਹੱਤਵਪੂਰਨ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਰੇਲ ਕੋਚ ਫ਼ੈਕਟਰੀ ਕਪੂਰਥਲਾ ਤੋਂ ਇਸ ਮੀਟਿੰਗ ਵਿਚ ਆਪਣੇ ਵੱਡੀ ਗਿਣਤੀ ਵਿਚ ਸਾਥੀਆਂ ਸਮੇਤ ਸ਼ਾਮਲ ਹੋਏ ਆਰ.ਸੀ.ਐਫ. ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਰਾਮ ਰਤਨ ਸਿੰਘ ਨੇ ਕਰਮਚਾਰੀਆਂ ਦੇ ਹਿਤਾਂ ਨਾਲ ਜੁੜੇ ਮੁੱਦੇ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਬਹੁਤ ਹੀ ਪ੍ਰਮੁੱਖਤਾ ਨਾਲ ਉਠਾਏ | ਉਨ੍ਹਾਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਪ੍ਰਸ਼ਾਸਨਿਕ ਭਵਨ ਵਿਚ 5 ਦਿਨ ਦਾ ਹਫ਼ਤਾ, ਇੰਨਸੈਂਟਿਵ ਵਿਚ ਲਗਾਤਾਰ ਹੋ ਰਹੀ ਗਿਰਾਵਟ, ਕਰਮਚਾਰੀਆਂ ਦੀ ਘੱਟ ਰਹੀ ਗਿਣਤੀ, ਵੱਧ ਰਹੀ ਠੇਕੇਦਾਰੀ ਪ੍ਰਥਾ, ਨਰਸਿੰਗ ਸਟਾਫ਼ ਨੂੰ ਥਰਡ ਫਾਈਨੈਸ਼ੀਅਲ ਅਪਗਰੇਡ ਦੇਣ, ਡਾਕ ਸਟਾਫ਼ ਦੀ ਪੋਸਟਿੰਗ, ਸੀ.ਐਮ.ਟੀ. ਸਟਾਫ਼ ਦੀ ਪਦਉਨਤੀ, ਬੋਨਸ ਦੀ ਸੀਿਲੰਗ ਵਿਚ ਤਰਕਸੰਗਤ ਵਾਧਾ ਕਰਨ ਤੇ 8ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਤੇ ਘੱਟੋ ਘੱਟ ਤਨਖ਼ਾਹ ਵਿਚ ਵਾਧਾ ਕਰਨ ਦੀ ਮੰਗ ਕੀਤੀ | ਉਨ੍ਹਾਂ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਨੂੰ ਅਪੀਲ ਕੀਤੀ ਕਿ ਉਹ ਸੇਵਾ ਮੁਕਤ ਹੋਏ ਰੇਲਵੇ ਮੁਲਾਜ਼ਮਾਂ ਨੂੰ ਮੈਨੂਅਲ ਸੁਵਿਧਾ ਪਾਸ ਜਾਰੀ ਕਰਨ ਲਈ ਰੇਲਵੇ ਬੋਰਡ ਨਾਲ ਗੱਲਬਾਤ ਕਰਨ | ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਐਮ. ਰਾਘਵਈਆ ਨੇ ਕਿਹਾ ਕਿ ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਅਨ ਰੇਲਵੇ ਹਮੇਸ਼ਾ ਰੇਲਵੇ ਕਰਮਚਾਰੀਆਂ ਦੇ ਹਿਤਾਂ ਨੂੰ ਤਰਜ਼ੀਹ ਦਿੰਦੀ ਹੈ ਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਲਈ ਸੰਘਰਸ਼ਸ਼ੀਲ ਹੈ | ਉਨ੍ਹਾਂ ਕੇਂਦਰ ਸਰਕਾਰ ਤੇ ਰੇਲਵੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਅਮਲੀ ਰੂਪ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਫਗਵਾੜਾ ’ਚ ਬਸਪਾ ਵਰਕਰ ’ਤੇ ਹਮਲੇ ਨੂੰ ਲੈ ਕੇ ਕਰੀਮਪੁਰੀ ਨੇ ਸਰਕਾਰ ਨੂੰ ਘੇਰਿਆ ਅਗਲੀ ਖ਼ਬਰ ਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਸਕੂਲ ਆਫ਼ ਐਮੀਨੈਂਸ ਦੇ 2 ਵਿਦਿਆਰਥੀਆਂ ਨੇ ਜਿੱਤੇ ਚਾਂਦੀ ਦੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।