16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਿਹਤ ਮੰਤਰਾਲੇ ਦੀ ਟੀਮ ਵਲੋਂ ਸਿਹਤ ਵਿਭਾਗ ਦਾ ਦੌਰਾ <br/>

ਅਜੀਤ ਡੈਸਕ 18-10-2025
ਕਪੂਰਥਲਾ, 17 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਸਿਹਤ ਮੰਤਰਾਲੇ ਦੀ ਇਕ ਟੀਮ ਵੱਲੋਂ ਅੱਜ ਸਿਹਤ ਵਿਭਾਗ ਦਾ ਦੌਰਾ ਕੀਤਾ ਗਿਆ | ਜ਼ਿਕਰਯੋਗ ਹੈ ਕਿ ਦੋ ਮੈਂਬਰੀ ਟੀਮ ਜਿਸ ਵਿਚ ਸੀਨੀਅਰ ਕੰਸਲਟੈਂਟ ਡਾ. ਰੂਤੁਜਾ ਤੇ ਕੰਸਲਟੈਂਟ ਦਰਸ਼ਨ ਨੇ ਜ਼ਿਲੇ੍ਹ ਵਿਚ ਚੱਲ ਰਹੇ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਦਾ ਰੀਵਿਊ ਕੀਤਾ | ਟੀਮ ਵਲੋਂ ਰਿਕਾਰਡ, ਦਵਾਈਆਂ ਦੇ ਸਟਾਕ, ਬਲੱਡ ਬੈਂਕ, ਸਕਰੀਨਿੰਗ ਰੂਮ, ਸੈਪਟਿਕ ਲੇਬਰ ਰੂਮ, ਏ.ਆਰ.ਟੀ. ਸੈਂਟਰ ਆਦਿ ਦੀ ਵਿਜ਼ਟ ਵੀ ਕੀਤੀ ਗਈ ਤੇ ਓਥੇ ਦੇ ਰਿਕਾਰਡ ਦੇ ਨਾਲ-ਨਾਲ ਪੋ੍ਰਟੋਕਾਲ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ | ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਨੇ ਦੱਸਿਆ ਕਿ ਉਕਤ ਵਿਜ਼ਟ ਦਾ ਉਦੇਸ਼ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਾ ਹੈ | ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਾਜੀਵ ਪ੍ਰਾਸ਼ਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੰਦੀਪ ਭੋਲਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਦੀਪ ਸਿੰਘ, ਮਾਈਕਰੋ ਬਾਇਓਲੋਜਿਸਟ ਡਾ. ਰਮਨਪ੍ਰੀਤ ਕੌਰ, ਡਾ. ਅਰਸ਼ਬੀਰ ਕੌਰ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਭੰਡਾਲ ਬੇਟ ਵਿਖੇ ਹੜ੍ਹ ਪੀੜਤਾਂ ਨੂੰ ਹਰਸਿਮਰਨ ਘੁੰਮਣ ਵਲੋਂ ਮੁਆਵਜ਼ਾ ਰਾਸ਼ੀ ਦੀ ਕੀਤੀ ਵੰਡ <br/> ਅਗਲੀ ਖ਼ਬਰ ਐੱਸ.ਐੱਮ.ਓ. ਭੁਲੱਥ ਵਲੋਂ ਬੀ.ਪੀ.ਈ.ਓ. ਦਫ਼ਤਰ 'ਚ ਡੇਂਗੂ, ਮਲੇਰੀਆ ਸੰਬੰਧੀ ਦਿੱਤੀ ਜਾਣਕਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।