16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਐੱਸ.ਐੱਮ.ਓ. ਭੁਲੱਥ ਵਲੋਂ ਬੀ.ਪੀ.ਈ.ਓ. ਦਫ਼ਤਰ 'ਚ ਡੇਂਗੂ, ਮਲੇਰੀਆ ਸੰਬੰਧੀ ਦਿੱਤੀ ਜਾਣਕਾਰੀ <br/>

ਅਜੀਤ ਡੈਸਕ 18-10-2025
ਭੁਲੱਥ, 17 ਅਕਤੂਬਰ (ਮੇਹਰ ਚੰਦ ਸਿੱਧੂ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ.ਐੱਮ.ਓ. ਭੁਲੱਥ ਡਾ. ਹਰਜਿੰਦਰ ਸਿੰਘ ਵਲੋਂ ਬੀ.ਪੀ.ਈ.ਓ. ਦਫ਼ਤਰ ਭੁਲੱਥ ਵਿਖੇ ਪਹੰੁਚ ਕੇ ਮੀਟਿੰਗ ਦੌਰਾਨ ਡੇਂਗੂ ਮਲੇਰੀਆ ਬੁਖ਼ਾਰ ਸਬੰਧੀ ਸਮੂਹ ਸਟਾਫ਼ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਗੱਲਬਾਤ ਕਰਦਿਆਂ ਸਮੂਹ ਸਟਾਫ਼ ਨੂੰ ਦੱਸਿਆ ਕਿ ਡੇਂਗੂ ਮਲੇਰੀਆ ਬੁਖ਼ਾਰ ਤੋਂ ਬਚਣ ਲਈ ਸਾਫ਼ ਸਫ਼ਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ ਤੇ ਦਿਨ ਸਮੇਂ ਕੱਟਦਾ ਹੈ | ਜਿਸ ਕਰਕੇ ਗਮਲਿਆਂ ਕੂਲਰਾਂ ਤੇ ਹੋਰ ਫ਼ਾਲਤੂ ਸਮਾਨ ਵਿਚ ਪਾਣੀ ਨਾ ਖੜਨ ਹੋਣ ਦਿੱਤਾ ਜਾਵੇ | ਇਸ ਮੌਕੇ ਸਿਹਤ ਸੁਪਰਵਾਈਜ਼ਰ ਦਿਲਬਾਗ ਸਿੰਘ, ਮੇਲ ਵਰਕਰ ਗੁਰਜੀਤ ਸਿੰਘ, ਆਸ਼ਾ ਵਰਕਰ ਮਨਦੀਪ ਕੌਰ, ਰਾਹੁਲ, ਬਰੀਡਿੰਗ ਚੈੱਕਰ ਵਿਜੇ, ਬੀ.ਪੀ.ਈ.ਓ. ਦਫ਼ਤਰ ਦਾ ਸਟਾਫ਼ ਹਰਪ੍ਰੀਤ ਕੌਰ ਲੇਖਾਕਾਰ, ਨਵਰਾਜ ਲੇਖਾਕਾਰ, ਪਰਨਦੀਪ ਕੌਰ ਲਾਇਬੇ੍ਰਰੀਅਨ ਤੇ ਜੋਤੀ ਹੈਲਥ ਕੇਅਰ ਵੋਕੇਸ਼ਨਲ ਹਾਜ਼ਰ ਸਨ |

ਪਿਛਲੀ ਖ਼ਬਰ ਸਿਹਤ ਮੰਤਰਾਲੇ ਦੀ ਟੀਮ ਵਲੋਂ ਸਿਹਤ ਵਿਭਾਗ ਦਾ ਦੌਰਾ <br/> ਅਗਲੀ ਖ਼ਬਰ ਲਘੂ ਉਦਯੋਗ ਭਾਰਤੀ ਦਾ ਵਫ਼ਦ ਐੱਸ.ਪੀ. ਨੂੰ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।