16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪਿੰਡ ਭੰਡਾਲ ਬੇਟ ਵਿਖੇ ਹੜ੍ਹ ਪੀੜਤਾਂ ਨੂੰ ਹਰਸਿਮਰਨ ਘੁੰਮਣ ਵਲੋਂ ਮੁਆਵਜ਼ਾ ਰਾਸ਼ੀ ਦੀ ਕੀਤੀ ਵੰਡ <br/>

ਅਜੀਤ ਡੈਸਕ 18-10-2025
ਭੰਡਾਲ ਬੇਟ, 17 ਅਕਤੂਬਰ (ਜੋਗਿੰਦਰ ਸਿੰਘ ਜਾਤੀਕੇ)-ਪੰਜਾਬ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਤਹਿਤ ਅੱਜ ਭੁਲੱਥ ਹਲਕੇ ਦੇ ਵੱਖ-ਵੱਖ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਹਲਕਾ ਇੰਚਾਰਜ ਤੇ ਡਾਇਰੈਕਟਰ ਜਲ ਸਰੋਤ ਵਿਭਾਗ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵਲੋਂ ਭੰਡਾਲ ਬੇਟ ਵਿਖੇ ਮੁਆਵਜ਼ੇ ਦੀ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਗਏ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੀਵਾਲੀ ਤੋਂ ਪਹਿਲਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀ ਗਈ ਸੀ | ਇਸੇ ਤਹਿਤ ਅੱਜ ਐਡਵੋਕੇਟ ਘੁੰਮਣ ਵਲੋਂ ਭੰਡਾਲ ਬੇਟ ਵਿਖੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਫ਼ਸਲਾਂ ਦੀ ਬਰਬਾਦੀ, ਘਰਾਂ ਤੇ ਪਸ਼ੂ ਧਨ ਦੇ ਹੋਏ ਨੁਕਸਾਨ ਦੇ ਪਿੰਡ ਭੰਡਾਲ ਬੇਟ, ਕੋਟਲੀ, ਗੁਰਮੁਖ ਸਿੰਘ ਵਾਲਾ, ਮੰਡ ਰਾਮਪੁਰ, ਮੰਡ ਜਾਤੀਕੇ, ਮੰਡ ਭੰਡਾਲ ਬੇਟ, ਚੱਕੋਕੀ ਦੇ ਕਿਸਾਨਾਂ ਨੂੰ ਪ੍ਰਤੀ ਏਕੜ 20 ਹਜ਼ਾਰ ਰੁਪਏ ਖ਼ਰਾਬੇ ਦੇ ਪੈਸਿਆਂ ਦੇ ਮਨਜ਼ੂਰੀ ਪੱਤਰ ਸੌਂਪੇ ਗਏ ਹਨ ਜਦਕਿ ਮੁਆਵਜ਼ਾ ਰਾਸ਼ੀ ਪ੍ਰਭਾਵਿਤ ਲੋਕਾਂ ਦੇ ਬੈਂਕ ਖਾਤਿਆਂ ਵਿਚ ਸਿੱਧੀ ਆ ਚੁੱਕੀ ਹੈ | ਇਸ ਮੌਕੇ ਐਡਵੋਕੇਟ ਘੁੰਮਣ ਨੇ ਇਹ ਵੀ ਕਿਹਾ ਕਿ ਗਿਰਦਾਵਰੀ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ ਜਿਸ ਤਹਿਤ ਬਾਕੀ ਰਹਿੰਦਾ ਮੁਆਵਜ਼ਾ ਵੀ ਬਹੁਤ ਜਲਦ ਪੀੜਤ ਲੋਕਾਂ ਨੂੰ ਦੇ ਦਿੱਤਾ ਜਾਵੇਗਾ | ਇਸ ਮੌਕੇ ਚਰਨਜੀਤ ਸਿੰਘ ਚੰਨਾ ਭਲਵਾਨ ਸਰਪੰਚ ਭੰਡਾਲ ਬੇਟ, ਬਿਕਰਮਜੀਤ ਸਿੰਘ ਸਰਪੰਚ ਨੂਰਪੁਰ ਜਨੂੰਹਾਂ, ਮੰਗਲ ਸਿੰਘ ਔਜਲਾ ਸਰਪੰਚ ਜਾਤੀਕੇ, ਜੀਤ ਸਿੰਘ ਰਾਮਗੜ੍ਹ, ਨੰਬਰਦਾਰ ਹਰਜੀਤ ਸਿੰਘ ਭੰਡਾਲ,ਪਲਵਿੰਦਰ ਸਿੰਘ ਭੰਡਾਲ, ਹਰਮਿੰਦਰ ਸਿੰਘ ਜਾਤੀਕੇ, ਮੋਨੂੰ ਧੀਰ, ਵਿੱਕੀ ਭੰਮਰਾ, ਬਲਵੰਤ ਸਿੰਘ ਭੰਡਾਲ, ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਬਦ ਗੁਰੂ ਪ੍ਰਚਾਰ ਸਭਾ ਵਲੋਂ ਸਮੂਹਿਕ ਸ੍ਰੀ ਸਹਿਜ ਪਾਠ ਦੇ ਭੋਗ ਸੰਬੰਧੀ ਸਮਾਗਮ 19 ਨੂੰ <br/> ਅਗਲੀ ਖ਼ਬਰ ਸਿਹਤ ਮੰਤਰਾਲੇ ਦੀ ਟੀਮ ਵਲੋਂ ਸਿਹਤ ਵਿਭਾਗ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।