ਫਗਵਾੜਾ, 17 ਅਕਤੂਬਰ (ਹਰਜੋਤ ਸਿੰਘ ਚਾਨਾ)-ਲਘੂ ਉਦਯੋਗ ਭਾਰਤੀ ਦਾ ਵਫ਼ਦ ਨਵਨਿਯੁਕਤ ਐੱਸ.ਪੀ ਮਾਧਵੀ ਸ਼ਰਮਾ ਨੂੰ ਮਿਲਿਆ | ਵਫ਼ਦ 'ਚ ਲਘੂ ਉਦਯੋਗ ਭਾਰਤੀ ਦੇ ਸਾਬਕਾ ਪ੍ਰਧਾਨ ਮੁਖਿੰਦਰ ਸਿੰਘ, ਸਕੱਤਰ ਅਰਵਿੰਦ ਬੱਗਾ, ਸੂਬਾ ਆਈ.ਪੀ.ਪੀ. ਅਸ਼ੋਕ ਗੁਪਤਾ, ਸੂਬਾ ਉਪ ਪ੍ਰਧਾਨ ਅਸ਼ੋਕ ਸੇਠੀ ਤੇ ਪੰਕਜ ਗੌਤਮ ਸ਼ਾਮਿਲ ਸਨ | ਸਮੂਹ ਅਹੁਦੇਦਾਰਾਂ ਨੇ ਐੱਸ.ਪੀ. ਨੂੰ ਗੁਲਦਸਤਾ ਭੇਟ ਕਰਦਿਆਂ ਫਗਵਾੜਾ 'ਚ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ | ਉਨ੍ਹਾਂ ਐੱਸ.ਪੀ ਨੂੰ ਉਦਯੋਗਿਕ ਖੇਤਰ 'ਚ ਕਾਨੂੰਨ ਵਿਵਸਥਾ ਦੇ ਕਈ ਮੁੱਦਿਆਂ, ਅਣਅਧਿਕਾਰਤ ਕਬਜ਼ਿਆਂ ਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਗਤੀਵਿਧੀਆਂ ਤੋਂ ਜਾਣੂ ਕਰਵਾਇਆ |