19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਤੱਜਪੁਰ ਦਾ ਸਾਲਾਨਾ 23ਵਾਂ ਸੱਭਿਆਚਾਰਕ ਮੇਲਾ ਧੂਮਧਾਮ ਨਾਲ ਕਰਵਾਇਆ

ਅਜੀਤ ਡੈਸਕ 21-07-2025
ਭੰਡਾਲ ਬੇਟ, 20 ਜੁਲਾਈ (ਜੋਗਿੰਦਰ ਸਿੰਘ ਜਾਤੀਕੇ)- ਸਮੂਹ ਐਨ.ਆਰ.ਆਈ. ਵੀਰਾਂ ਅਤੇ ਨਗਰ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਸਤ ਪੀਰ ਬਾਬਾ ਝੰਡੇ ਸ਼ਾਹ ਦਾ ਸਾਲਾਨਾ 23ਵਾਂ ਸਭਿਆਚਾਰਕ ਮੇਲਾ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਸੁੱਖਾ ਦੀ ਅਗਵਾਈ ਹੇਠ ਸਮੂਹ ਮੇਲਾ ਪ੍ਰਬੰਧਕ ਕਮੇਟੀ ਵਲੋਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਦਰਗਾਹ 'ਤੇ ਝੰਡਾ ਅਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਉਪਰੰਤ ਸਭਿਆਚਾਰਕ ਸਟੇਜ ਦੀ ਸ਼ੁਰੂਆਤ ਨੌਜਵਾਨ ਗਾਇਕ ਸੋਨੂੰ ਨਾਹਰ ਵਲੋਂ ਕੀਤੀ ਗਈ | ਉਪਰੰਤ ਲੋਕ ਗੀਤਾਂ ਦੇ ਬਾਦਸ਼ਾਹ ਨੌਜਵਾਨ ਗਾਇਕ ਲਖਵਿੰਦਰ ਕੋਟੀਆ ਵਲੋਂ ਆਪਣੇ ਹਿੱਟ ਗੀਤ ਪੇਸ਼ ਕੀਤੇ ਗਏ, ਉਪਰੰਤ ਗਾਇਕ ਸਤਨਾਮ ਧੰਜਲ, ਬੀਬਾ ਹੁਸਨਪ੍ਰੀਤ ਹੰਸ, ਜੈ ਸਿੰਘ ਚੌਹਾਨ, ਗਾਇਕ ਜੋੜੀ ਕਸ਼ਮੀਰ ਬੱਲ, ਬੀਬਾ ਬਲਜੀਤ ਕਮਲ ਤੇ ਗਾਇਕ ਜੋੜੀ ਜਗਤਾਰ ਅਣਖੀਲਾ ਬੀਬਾ ਕਮਲਜੋਤ ਤੇ ਪੂਜਾ ਮਨੀ ਆਦਿ ਨੇ ਆਪਣੇ ਨਵੇਂ ਪੁਰਾਣੇ ਹਿੱਟ ਗੀਤਾਂ ਰਾਹੀਂ ਹਾਜ਼ਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ | ਇਸ ਮੌਕੇ ਮੁੱਖ ਮਹਿਮਾਨ ਵਜੋਂ ਬਲਾਕ ਸੰਮਤੀ ਮੈਂਬਰ ਬੱਬੂ ਖੈੜਾ ਨੇ ਸ਼ਿਰਕਤ ਕੀਤੀ
ਪਿਛਲੀ ਖ਼ਬਰ ਭੁਲੱਥ ਵਿਚ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮੀਟਿੰਗ ਅਗਲੀ ਖ਼ਬਰ ਬਲਾਕ ਫਗਵਾੜਾ ਦੇ ਸਰਪੰਚਾਂ ਨੇ ਮੀਟਿੰਗ 'ਚ ਕੀਤਾ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।