19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਭੁਲੱਥ ਵਿਚ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮੀਟਿੰਗ

ਅਜੀਤ ਡੈਸਕ 21-07-2025
ਭੁਲੱਥ, 20 ਜੁਲਾਈ (ਮੇਹਰ ਚੰਦ ਸਿੱਧੂ)- ਸਬ-ਡਵੀਜ਼ਨ ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮੀਟਿੰਗ ਗੁਰਦੁਆਰਾ ਸੁੱਖ ਸਾਗਰ ਸਾਹਿਬ ਰਾਜਪੁਰ ਵਿਖੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਫਕੀਰ ਸਿੰਘ ਤਲਵਾੜਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਮੀਤ ਪ੍ਰਧਾਨ ਪੰਜਾਬ ਸੁਰਿੰਦਰ ਸਿੰਘ ਸ਼ੇਰਗਿੱਲ ਉਚੇਚੇ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਕਿਸਾਨ ਆਗੂਆਂ ਵੱਲੋਂ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੋਟਰਾਂ 'ਤੇ ਬਿਜਲੀ ਦੀ ਸਪਲਾਈ ਮੌਕੇ ਜੋ ਫਾਲਟ ਪੈਂਦਾ ਹੈ ਤਾਂ ਉਸ ਨੂੰ ਜਲਦ ਤੋਂ ਜਲਦ ਕਲੀਅਰ ਕੀਤਾ ਜਾਵੇ ਤੇ ਫਾਲਟ ਪੈਣ 'ਤੇ ਸਾਰਾ ਫੀਡਰ ਫਾਲਟ ਕਲੀਅਰ ਕਰਕੇ ਹੀ ਚਲਾਇਆ ਜਾਵੇ ਤੇ ਜਿੰਨੀ ਸਪਲਾਈ ਫਾਲਟ ਕਰਕੇ ਘੱਟ ਹੋਈ ਹੈ ਉਸ ਦੀ 24 ਘੰਟੇ ਦੇ ਵਿਚ ਵਿਚ ਕੰਪੀਸੇਸ਼ਨ ਕੀਤੀ ਜਾਵੇ ਤੇ ਜਿਨ੍ਹਾਂ ਕਿਸਾਨਾਂ ਦੀਆਂ ਮੋਟਰਾਂ 'ਤੇ ਜੀ.ਓ. ਸਵਿੱਚ ਨਹੀਂ ਲੱਗਾ ਉਨ੍ਹਾਂ ਦਾ ਫ਼ਿਊਜ਼ ਜੋ ਜਲਦੀ ਸਪਲਾਈ ਵਿਚ ਉੱਡ ਜਾਂਦਾ ਹੈ ਤਾਂ ਉਸ ਨੂੰ ਪਰਮਿਟ ਲੈ ਕੇ ਲਗਾਇਆ ਜਾਵੇ ਤਾਂ ਕਿ ਉਸ ਕਿਸਾਨ ਨੂੰ ਵੀ ਸਪਲਾਈ ਪੂਰੀ ਮਿਲ ਸਕੇ | ਮੱਕੀ ਦੀ ਸਰਕਾਰੀ ਖ਼ਰੀਦ ਨਾ ਹੋਣ 'ਤੇ ਯੂਨੀਅਨ ਇਸ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ, ਯੂਨੀਅਨ ਮੰਗ ਕਰਦੀ ਹੈ ਕਿ ਸਰਕਾਰ ਨੇ ਝੋਨੇ ਦੀ ਬਿਜਾਈ ਪਹਿਲੀ ਜੂਨ ਤੋਂ ਚਾਲੂ ਕੀਤੀ ਸੀ, ਜੋ ਕਿ ਤਕਰੀਬਨ ਸਤੰਬਰ ਦੇ ਦੂਜੇ ਹਫ਼ਤੇ ਤੱਕ ਪੱਕ ਕੇ ਤਿਆਰ ਹੋ ਜਾਵੇਗੀ, ਇਸ ਲਈ ਝੋਨੇ ਦੀ ਸਰਕਾਰੀ ਖ਼ਰੀਦ 20 ਸਤੰਬਰ ਤੋਂ ਚਾਲੂ ਕੀਤੀ ਜਾਵੇ, ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜੋ ਸਰਕਾਰ ਕਿਸਾਨਾਂ ਦੇ ਜ਼ਮੀਨਾਂ ਅਕਵਾਇਰ ਕਰਨਾ ਚਾਹੁੰਦੀ ਹੈ, ਇਸ ਗੱਲ ਦੀ ਯੂਨੀਅਨ ਨੂੰ ਜ਼ੋਰਦਾਰ ਨਿਖੇਧੀ ਕਰਦੀ ਹੈ | ਮੀਟਿੰਗ ਵਿਚ ਗੁਰਚਰਨ ਸਿੰਘ ਖੱਸਣ, ਗੁਰਮੀਤ ਸਿੰਘ, ਦਲਜੀਤ ਸਿੰਘ ਲਿੱਟਾ, ਦਲੀਪ ਸਿੰਘ ਜੋਬਨਪ੍ਰੀਤ ਸਿੰਘ, ਸਤਪਾਲ ਸਿੰਘ ਲਿਟਾਂ, ਹਰਦੇਵ ਸਿੰਘ, ਨੱਥਾ ਸਿੰਘ ਤਲਵਾੜਾ, ਸਤਪਾਲ ਸਿੰਘ ਲਿੱਟਾ, ਜਸਬੀਰ ਸਿੰਘ, ਰਣਜੀਤ ਸਿੰਘ, ਹਰਦੀਪ ਸਿੰਘ, ਕੁਲਜਿੰਦਰ ਸਿੰਘ, ਦਲਬੀਰ ਸਿੰਘ ਖੱਸਣ, ਮਨਜੀਤ ਸਿੰਘ ਖੱਸਣ, ਜਗਦੀਸ਼ ਸਿੰਘ, ਇੰਸਪੈਕਟਰ ਜਨਕ ਰਾਜ ਖੱਸਣ, ਆਜ਼ਾਦ ਵੀਰ ਲਿੱਟਾ, ਸਤਨਾਮ ਸਿੰਘ ਖੱਸਣ, ਦਸਤਾਰ ਸਿੰਘ ਬਾਗਵਾਨਪੁਰ, ਖੁਸ਼ਪਾਲ ਸਿੰਘ ਬਾਗਵਾਨਪੁਰ, ਗੁਰਬਚਨ ਸਿੰਘ ਖੱਸਣ ਤੇ ਵਿਜੇ ਕੁਮਾਰ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸ਼ਲਾਘਾਯੋਗ-ਸਰਪੰਚ ਜਸਵਿੰਦਰ ਸਿੰਘ ਅਗਲੀ ਖ਼ਬਰ ਤੱਜਪੁਰ ਦਾ ਸਾਲਾਨਾ 23ਵਾਂ ਸੱਭਿਆਚਾਰਕ ਮੇਲਾ ਧੂਮਧਾਮ ਨਾਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।