ਫਗਵਾੜਾ, 20 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਬਲਾਕ ਫਗਵਾੜਾ ਦੀਆਂ ਕਰੀਬ 45 ਪੰਚਾਇਤਾਂ ਦੀ ਇਕ ਹੰਗਾਮੀ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਹੋਈ ਜਿਸ ਵਿਚ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਇਕ ਵਾਰ ਫਿਰ ਮੰਗ ਕੀਤੀ ਕਿ ਸਰਪੰਚਾਂ ਦਾ ਮਾਣ ਭੱਤਾ ਤੁਰੰਤ ਅਦਾ ਕੀਤਾ ਜਾਵੇ ਤੇ ਇਸ ਨੂੰ ਦੋ ਹਜ਼ਾਰ ਤੋਂ ਵਧਾ ਕੇ 20 ਹਜ਼ਾਰ ਰੁਪਏ ਕਰਨ ਦੀ ਮੰਗ ਵੀ ਕੀਤੀ ਗਈ | ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਦੱਸਿਆ ਕਿ ਬੀ.ਡੀ.ਪੀ.ਓ. ਦਫ਼ਤਰ ਵਿਖੇ ਮੁਲਾਜ਼ਮਾਂ ਦੀ ਘਾਟ ਦੇ ਚੱਲਦਿਆਂ ਪਿੰਡਾਂ ਦਾ ਵਿਕਾਸ ਰੁਕਿਆ ਹੋਇਆ ਹੈ | ਸਰਕਾਰੀ ਦਫ਼ਤਰਾਂ 'ਚ ਸਰਪੰਚਾਂ ਦੇ ਬੈਠਣ ਲਈ ਯੋਗ ਪ੍ਰਬੰਧ ਨਹੀਂ ਹਨ | ਕਚਿਹਿਰੀ ਦੀਆਂ ਟਾਇਲਟਾਂ ਦੀ ਹਾਲਤ ਬਹੁਤ ਖ਼ਰਾਬ ਹੈ | ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਕਾਲਾ ਅਠੌਲੀ, ਬਲਵਿੰਦਰ ਕੁਮਾਰ ਬਘਾਣਾ, ਬਲਵਿੰਦਰ ਕੌਰ ਸਰਪੰਚ ਹਰਦਾਸਪੁਰ, ਰੇਸ਼ਮੋ ਸਰਪੰਚ ਸੁੰਨੜਾ ਰਾਜਪੂਤਾਂ, ਪਲਵਿੰਦਰ ਸਿੰਘ ਸਰਪੰਚ ਰਾਮਗੜ੍ਹ, ਮਨਜੀਤ ਕੁਮਾਰ ਸਰਪੰਚ ਗੰਢਵਾ, ਮੀਨਾ ਕੁਮਾਰੀ ਸਰਪੰਚ ਕਿਰਪਾਲਪੁਰ, ਅਨੀਤਾ ਦੇਵੀ ਸਰਪੰਚ ਨਵੀਂ ਆਬਾਦੀ ਨਾਰੰਗਪੁਰ, ਸੁਨੀਤਾ ਸਰਪੰਚ ਦੁੱਗਾਂ, ਸੁਖਵਿੰਦਰ ਕੌਰ ਸਰਪੰਚ ਮਸਤ ਨਗਰ, ਜਸਵੀਰ ਕੌਰ ਸਰਪੰਚ ਗੁਜਰਾਤਾਂ, ਰਾਣੀ ਸਰਪੰਚ ਮਹੇੜੂ, ਰਾਜਕੁਮਾਰ ਸਰਪੰਚ ਨਰੂੜ, ਬਲਵੀਰ ਚੰਦ ਸਰਪੰਚ ਜਗਪਾਲਪੁਰ, ਬਖਸ਼ਿੰਦਰ ਕੌਰ ਸਰਪੰਚ ਸਾਹਨੀ, ਸੁਰਜੀਤ ਕੁਮਾਰ ਠੱਕਰਕੀ, ਪ੍ਰਕਾਸ਼ ਸਿੰਘ ਰਾਣੀਪੁਰ, ਕੁਲਵੰਤ ਕੌਰ ਪਾਂਸ਼ਟ, ਲਖਵਿੰਦਰ ਕੌਰ ਬਬੇਲੀ, ਜਸਵਿੰਦਰ ਕੌਰ ਨਸੀਰਾਬਾਦ, ਗੁਰਮੀਤ ਸਿੰਘ ਲੱਖਪੁਰ, ਬਲਵਿੰਦਰ ਕੌਰ ਮਾਇਓਪੱਟੀ, ਸੁਖਵਿੰਦਰ ਕੌਰ ਰਣਧੀਰਗੜ੍ਹ, ਹਰਦੀਪ ਕੌਰ ਨਿਹਾਲਗੜ੍ਹ, ਗੁਰਬਖਸ਼ ਕੌਰ ਡਾ. ਅੰਬੇਡਕਰ ਨਗਰ (ਢੱਡੇ), ਸੁਦੇਸ਼ ਕੁਮਾਰ ਮੇਹਟਾਂ, ਮੱਖਣ ਰਾਮ ਕਾਂਸ਼ੀ ਨਗਰ, ਵਿਜੇ ਕੁਮਾਰ ਢੱਕ ਪੰਡੋਰੀ, ਸੁਰਿੰਦਰ ਸਿੰਘ ਖਲਵਾੜਾ ਕਲੋਨੀ, ਕੁਲਵਿੰਦਰ ਕੌਰ ਖੰਗੂੜਾ, ਅਮਨਦੀਪ ਕੁਮਾਰ ਮੌਲੀ, ਗੁਰਬਖਸ਼ ਕੌਰ ਖੇੜਾ, ਸੁਖਵਿੰਦਰ ਕੌਰ ਮਸਤ ਨਗਰ, ਪੁਰਸ਼ੋਤਮ ਲਾਲ ਵਾਹਦ ਆਦਿ ਹਾਜ਼ਰ ਸਨ |