19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਨੂੰ ਮਨਾਲੀ ਦੀ ਯਾਤਰਾ ਕਰਵਾਈ

ਅਜੀਤ ਡੈਸਕ 21-07-2025
ਫਗਵਾੜਾ, 20 ਜੁਲਾਈ (ਚਾਨਾ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਵਲੋਂ 'ਇੰਟਰਨੈਸ਼ਨਲ ਐਵਾਰਡ ਫ਼ਾਰ ਯੰਗ ਪੀਪਲ' ਦੇ ਵਿਦਿਆਰਥੀਆਂ ਲਈ ਚਾਰ ਦਿਨਾਂ ਦੀ ਮਨਾਲੀ ਯਾਤਰਾ ਕਰਵਾਈ ਗਈ | ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖ-ਵੱਖ ਗਤੀਵਿਧੀਆਂ 'ਚ ਹਿੱਸਾ ਲਿਆ ਗਿਆ ਹੈ ਜਿਸ ਵਿਚ ਵਾਟਰਫ਼ਾਲ, ਨਦੀ ਪਾਰ ਕਰਨ, ਮੁਸ਼ਕਲਾਂ ਦੂਰ ਕਰਨਾ, ਬੋਨਫ਼ਾਈਰ ਆਦਿ ਸ਼ਾਮਿਲ ਸੀ | ਇਸ ਮੌਕੇ ਵਿਦਿਆਰਥੀਆਂ ਨੂੰ ਸਿਰਸੂ ਘਾਟੀ ਤੇ ਅਟਲ ਟਨਲ ਦੀ ਯਾਤਰਾ ਕਰਵਾਈ ਗਈ | ਇਸ ਮੌਕੇ ਪੁਰਸਕਾਰ ਵੰਡ ਸਮਾਗਮ ਵੀ ਕੀਤਾ ਗਿਆ ਜਿਸ 'ਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਦੀਆਂ ਉਪਲਬਧੀਆਂ ਨੂੰ ਮਾਨਤਾ ਦਿੱਤੀ ਗਈ ਤੇ ਯੋਗ ਸੈਸ਼ਨ ਕਰਵਾਇਆ ਗਿਆ | ਸਕੂਲ ਪਿ੍ੰ. ਜ਼ੋਰਾਵਰ ਸਿੰਘ ਨੇ ਵੀ ਵਿਦਿਆਰਥੀਆਂ ਨਾਲ ਯਾਤਰਾ ਕੀਤੀ ਤੇ ਅਜਿਹੀਆਂ ਯਾਤਰਾਵਾਂ ਸਾਡੇ ਅਨੁਭਵ ਨਾਲ ਜੁੜੀ ਸਿੱਖਿਆ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ |
ਪਿਛਲੀ ਖ਼ਬਰ ਕੁਲਵੰਤ ਸਿੰਘ ਨੂਰੋਵਾਲ ਬਣੇ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਅਗਲੀ ਖ਼ਬਰ ਰਾਮਗੜ੍ਹੀਆ ਕਾਲਜ ਵਿਖੇ ਕੀਤਾ ਗਿਆ ਡੀ.ਐੱਸ.ਪੀ. ਅਮਨਦੀਪ ਸੌਂਧੀ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।