19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਰਾਮਗੜ੍ਹੀਆ ਕਾਲਜ ਵਿਖੇ ਕੀਤਾ ਗਿਆ ਡੀ.ਐੱਸ.ਪੀ. ਅਮਨਦੀਪ ਸੌਂਧੀ ਦਾ ਸਵਾਗਤ

ਅਜੀਤ ਡੈਸਕ 21-07-2025
ਫਗਵਾੜਾ, 20 ਜੁਲਾਈ (ਹਰਜੋਤ ਸਿੰਘ ਚਾਨਾ)- ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਅਮਨਦੀਪ ਸੌਂਧੀ ਨੂੰ ਡੀ.ਐਸ.ਪੀ. ਵਜੋਂ ਪਦਉਨਤ ਹੋਣ 'ਤੇ ਉਨ੍ਹਾਂ ਦਾ ਅੱਜ ਕਾਲਜ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਅਮਨਦੀਪ ਸੌਂਧੀ ਇਸ ਸਮੇਂ ਪੰਜਾਬ ਪੁਲਿਸ ਅਕੈਡਮੀ ਵਿਖੇ ਪੰਜਾਬ ਪੁਲਿਸ ਦੇ ਪ੍ਰੋਬੇਸ਼ਨ ਭਰਤੀ ਹੋਏ ਅਫ਼ਸਰਾਂ ਤੇ ਮੌਜੂਦਾ ਪੁਲਿਸ ਅਫ਼ਸਰਾਂ ਨੂੰ ਕਾਨੂੰਨ ਪੜ੍ਹਾਉਣ ਦੇ ਨਾਲ-ਨਾਲ ਲਿਟੀਗੇਸ਼ਨ ਇੰਚਾਰਜ ਦੀਆਂ ਸੇਵਾਵਾਂ ਨਿਭਾਅ ਰਹੇ ਹਨ | ਅਮਨਦੀਪ ਸੌਂਧੀ ਨੇ ਆਪਣੀ ਆਪਣੀ ਕੁਸ਼ਤੀ ਦੀ ਸਿੱਖਿਆ ਰਾਮਗੜ੍ਹੀਆ ਕਾਲਜ ਤੋਂ ਹਾਸਲ ਕੀਤੀ ਹੈ | ਅੱਜ ਤਰੱਕੀ ਹੋਣ ਉਪਰੰਤ ਆਪਣੇ ਕੁਸ਼ਤੀ ਸੈਂਟਰ ਨੂੰ ਸਿੱਜਦਾ ਕਰਨ ਪਹੁੰਚੇ ਅਮਨਦੀਪ ਸਿੰਘ ਸੌਂਧੀ ਨੂੰ ਆਰ.ਈ.ਸੀ. ਪ੍ਰਧਾਨ ਮਨਪ੍ਰੀਤ ਕੌਰ ਭੋਗਲ ਨੇ ਮੁਬਾਰਕਬਾਦ ਦਿੱਤੀ | ਇਸ ਮੌਕੇ ਪਦਮਸ੍ਰੀ ਕਰਤਾਰ ਸਿੰਘ (ਰਿਟਾ.ਆਈ ਜੀ), ਐਸ.ਪੀ. ਪਰਮਜੀਤ ਸਿੰਘ, ਡੀ.ਐਸ.ਪੀ. ਮਨਜੀਤ ਸਿੰਘ, ਡੀ.ਐਸ.ਪੀ. ਸੰਦੀਪ ਕੁਮਾਰ (ਓਲੰਪੀਅਨ), ਬੀ.ਐਸ. ਬਾਗਲਾ ਸਾਬਕਾ ਚੀਫ਼ ਮੈਨੇਜਰ ਪੀ ਐਨ ਬੀ, ਆਰ.ਪੀ. ਸਿੰਘ, ਹਰਮੇਸ਼ ਵਿਰਕ, ਸੁਸ਼ੀਲ ਮੈਣੀ ਐਮ.ਸੀ, ਰਵਿੰਦਰ ਸਿੰਘ ਭੱਲਾ, ਚੀਫ਼ ਮੈਨੇਜਰ ਸ਼ਾਮ ਲਾਲ, ਕੁਲਵੰਤ ਸਿੰਘ ਕੋਚ ਹਦੀਆਬਾਦ, ਗੋਰਾ ਪਹਿਲਵਾਨ, ਕਮਲ ਕੋਚ, ਵਿਜੇ ਪਹਿਲਵਾਨ, ਮਾਸਟਰ ਜੀਵਨ, ਅਜੈ ਕੁਮਾਰ, ਬਲਵੀਰ ਕੁਮਾਰ, ਅਮਰੀਕ ਸਿੰਘ ਮੇਹਲੀ, ਜਤਿਨ ਸ਼ੁਕਲਾ ਐਨ.ਆਈ.ਐਸ. ਕੋਆਲੀਫਾਇਡ ਕੋਚ), ਸਾਜਨ ਐਨ.ਆਈ.ਐਸ. ਕੋਆਲੀਫਾਇਡ ਕੋਚ, ਸੁਰਜੀਤ ਸਿੰਘ, ਅਵਤਾਰ ਕੈਲੇ ਚੀਫ਼ ਮੈਨੇਜਰ, ਸੋਹਣ ਲਾਲ ਤੁਫ਼ਾਨ, ਮਹਿੰਦਰ ਸਿੰਘ ਏ.ਐਸ.ਆਈ., ਦਿਨੇਸ਼ ਪਹਿਲਵਾਨ, ਸੂਰਜ ਵੀਰ ਸਿੰਘ ਏ.ਐਸ.ਆਈ., ਹਰਜੀਤ ਸਿੰਘ ਏ.ਐਸ.ਆਈ, ਇੰਸਪੈਕਟਰ ਗੁਰਨਾਮ ਸਿੰਘ ਇੰਟਰਨੈਸ਼ਨਲ ਕੋਚ, ਭੁਪਿੰਦਰ ਸਿੰਘ ਐਸ.ਆਈ., ਰਾਜਵੀਰ ਸਿੰਘ, ਮਹਿੰਦਰ ਸਿੰਘ ਏ.ਐਸ.ਆਈ. ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਨੂੰ ਮਨਾਲੀ ਦੀ ਯਾਤਰਾ ਕਰਵਾਈ ਅਗਲੀ ਖ਼ਬਰ ਡੇਰਾ ਭਾਈ ਹਰਜੀ ਸਾਹਿਬ ਖੁਖਰੈਣ ਵਿਖੇ ਸਾਲਾਨਾ 3 ਰੋਜ਼ਾ ਮਹਾਨ ਗੁਰਮਤਿ ਸਮਾਗਮ 23 ਤੋਂ- ਬਾਬਾ ਅਮਰੀਕ ਸਿੰਘ ਖੁਖਰੈਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।