ਤਲਵੰਡੀ ਚੌਧਰੀਆਂ, 20 ਜੁਲਾਈ (ਪਰਸਨ ਲਾਲ ਭੋਲਾ)- ਪੀਰ ਬਾਬਾ ਸ਼ਾਹ ਹੁਸੈਨ ਦੇ ਜੋੜ ਮੇਲੇ ਦੇ ਤੀਜੇ ਦਿਨ ਅੱਜ 17 ਅਖੰਡ ਪਾਠ ਦੇ ਭੋਗ ਪਾਏ ਗਏ | ਅਰਦਾਸ ਉਪਰੰਤ ਖੁੱਲੇ੍ਹ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਕਵੀਸ਼ਰੀ ਤੇ ਢਾਡੀ ਜਥਿਆਂ ਸੰਗਤ ਨੂੰ ਗੁਰੂ ਘਰ ਨਾਲ ਜੋੜਿਆ | ਬਾਬਾ ਗਣੇਸ਼ ਸਿੰਘ ਮੁਖੀ ਨਿਹੰਗ ਛਾਉਣੀ ਤੇ ਪ੍ਰਬੰਧਕਾਂ ਵਲੋਂ ਅਖੰਡ ਪਾਠ ਕਰਵਾਉਣ ਵਾਲੇ ਸੇਵਾਦਾਰਾਂ ਤੇ ਜਥਿਆਂ ਨੂੰ ਸਨਮਾਨਿਤ ਕੀਤਾ ਗਿਆ | ਉਪਰੰਤ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਦਰਬਾਰ 'ਤੇ ਅੱਜ ਝੰਡਾ ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਰਸਮ ਅਦਾ ਹੁੰਦਿਆਂ ਸੰਨੀ ਬਖ਼ਸ਼ੀ ਕੱਵਾਲ ਤੇ ਪਾਰਟੀ ਨੇ ਸੂਫ਼ੀਆਨਾ ਕਲਾਮ ਆਰੰਭਤਾ ਕੀਤੀ | ਸੂਫ਼ੀ ਗਾਇਕ ਪਰਵੇਜ਼ ਆਲਮ ਨੇ ਆਪਣੇ ਸੂਫ਼ੀ ਅੰਦਾਜ਼ ਵਿਚ ਪੀਰ ਬਾਬਾ ਸ਼ਾਹ ਹੁਸੈਨ ਨੂੰ ਸਿੱਜਦਾ ਕਰਦਿਆਂ ਸਰੋਤਿਆਂ ਦੀ ਪਸੰਦ ਦਾ ਕਲਾਮ ਪੇਸ਼ ਕੀਤਾ | ਸਮਾਗਮ ਦੇ ਮੁੱਖ ਗਾਇਕ ਪੰਜਾਬ ਦੀ ਬੁਲੰਦ ਆਵਾਜ਼ ਕਾਂਸ਼ੀਨਾਥ ਨੇ ਆਪਣੇ ਵੱਖ-ਵੱਖ ਸੂਫ਼ੀ ਕਲਾਮ ਰਾਹੀਂ ਸਰੋਤਿਆਂ ਨੂੰ ਨਿਹਾਲ ਕੀਤਾ | ਗਾਇਕਾਂ ਤੋਂ ਇਲਾਵਾ ਪ੍ਰਬੰਧਕ ਕਮੇਟੀ ਵਲੋਂ ਡੀ.ਐਸ.ਪੀ. ਸੁਲਤਾਨਪੁਰ ਲੋਧੀ ਹਰਗੁਰਦੇਵ ਸਿੰਘ, ਐਸ.ਐਚ.ਓ. ਅਰਜਨ ਸਿੰਘ ਥਾਣਾ ਤਲਵੰਡੀ ਚੌਧਰੀਆਂ, ਬਾਬਾ ਮੇਜਰ ਸਿੰਘ ਵੱਡੀ ਦਸਤਾਰ ਵਾਲੇ, ਐਨ.ਆਰ.ਆਈ. ਵੀਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਤੇ ਵਿਸ਼ੇਸ਼ ਆਈਆਂ ਸ਼ਖ਼ਸੀਅਤ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ | ਸਮੁੱਚੇ ਸਮਾਗਮ ਦੀ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮਾਸਟਰ ਪਰਸਨ ਲਾਲ ਭੋਲਾ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰਾਂ ਵਿਚ ਅਜੈਬ ਸਿੰਘ ਜਰਮਨ, ਮਨਜੀਤ ਸਿੰਘ ਬੱਬ, ਰੁਪਿੰਦਰਜੀਤ ਸਿੰਘ ਸੇਠੀ, ਸੁਖਵਿੰਦਰ ਸਿੰਘ ਸੁੱਖ, ਸਿਕੰਦਰ ਰਿੱਕੀ, ਲਖਵਿੰਦਰ ਸਿੰਘ ਰਤਨਪਾਲ, ਸੰਤੋਖ ਸਿੰਘ ਥਿੰਦ, ਤਰਸੇਮ ਸ਼ਰਮਾ, ਭੂਸ਼ਨ ਬੜੀਆ, ਪਰਵਿੰਦਰ ਸਿੰਘ ਪੱਪੂ, ਸੁਰਜੀਤ ਸਿੰਘ ਫੋਰਮੈਨ, ਭਗਵੰਤ ਸਿੰਘ ਵਿਰਕ, ਅਮਰੀਕ ਸਿੰਘ ਸੰਧੂ, ਧੀਰਜ ਮੜੀਆ, ਕਰਨੈਲ ਸਿੰਘ ਢੋਟ, ਅਮਰੀਕ ਸਿੰਘ ਭਾਰਜ, ਮਨਜੀਤ ਸਿੰਘ ਢੋਟ ਤੋਂ ਇਲਾਵਾ ਸਰਪੰਚ ਬਲਵਿੰਦਰ ਸਿੰਘ ਲੱਡੂ, ਕਮਲਜੀਤ ਸਿੰਘ ਚੰਦੀ, ਲਖਵਿੰਦਰ ਸਿੰਘ ਲੱਖਾ, ਦਵਿੰਦਰ ਸਿੰਘ ਓਠੀ, ਸਰਬਜੀਤ ਛੱਬਾ, ਸਾਰੇ ਮੈਂਬਰ ਪੰਚਾਇਤ, ਮਨਜੀਤ ਸਿੰਘ ਲਾਲੀ, ਜਸਵਿੰਦਰ ਸਿੰਘ ਸੋਨੂੰ, ਦਰਸ਼ਨ ਸਿੰਘ ਸੰਧੂ, ਜਤਿੰਦਰ ਸਿੰਘ ਸ਼ਿੰਦੂ, ਮਾਸਟਰ ਦਲਬੀਰ ਸਿੰਘ, ਡਾ. ਬਲਵਿੰਦਰ ਸਿੰਘ, ਪਿ੍ਤਪਾਲ ਸਿੰਘ, ਸਰਬਜੀਤ ਸਿੰਘ ਜੇ.ਈ. ਹਰਦੇਵ ਸਿੰਘ ਲਾਈਨਮੈਨ ਸੁਰਿੰਦਰ ਸਿੰਘ ਕਲਰਕ ਤਿੰਨੋ ਪੰਜਾਬ ਰਾਜ ਬਿਜਲੀ ਬੋਰਡ ਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |