ਨੰਗਲ ਬਿਹਾਲਾਂ, 20 ਜੁਲਾਈ (ਵਿਨੋਦ ਮਹਾਜਨ)- ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਭਾਗੜਾਂ ਵਿਖੇ ਪਿੰਡ ਦੇ ਸਮਾਜ ਸੇਵੀ ਸੱਜਣ ਵਲੋਂ ਏ. ਸੀ. ਦਾਨ ਕੀਤੇ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਅਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਮਾਜ ਸੇਵੀ ਸਰਦਾਰ ਨਿਰਮਲ ਸਿੰਘ ਜੋ ਕਿ ਪਿੰਡ ਦੇ ਵਿਕਾਸ, ਧਾਰਮਿਕ ਅਤੇ ਸਮਾਜਿਕ ਕੰਮਾਂ ਲਈ ਵਧ ਚੜ੍ਹ ਕੇ ਯੋਗਦਾਨ ਪਾਉਂਦੇ ਹਨ | ਉਨ੍ਹਾਂ ਵਲੋਂ ਭਾਰੀ ਗਰਮੀ ਨੂੰ ਦੇਖਦੇ ਹੋਏ ਸਕੂਲ ਦੇ ਬੱਚਿਆਂ ਲਈ ਇਕ ਏ.ਸੀ. ਦਾਨ ਕੀਤਾ ਹੈ | ਇਸ ਮੌਕੇ ਹਾਜ਼ਰ ਮੈਡਮ ਰੇਨੂੰ ਅਤੇ ਸਮੂਹ ਸਟਾਫ ਵਲੋਂ ਨਿਰਮਲ ਸਿੰਘ ਦਾ ਸਨਮਾਨ ਕਰਦੇ ਹੋਏ ਧੰਨਵਾਦ ਕੀਤਾ |