ਕਪੂਰਥਲਾ, 20 ਜੁਲਾਈ (ਸਡਾਨਾ)- ਇਨਰਵੀਲ ਕਲੱਬ ਵਲੋਂ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦਿਆਂ ਇਕ ਅਪਾਹਜ ਔਰਤ ਨੂੰ ਵੀਲ੍ਹਚੇਅਰ ਭੇਟ ਕੀਤੀ ਗਈ | ਕਲੱਬ ਪ੍ਰਧਾਨ ਡਾ. ਮੀਨਾ ਸੇਠੀ ਦੀ ਅਗਵਾਈ ਹੇਠ ਕਲੱਬ ਮੈਂਬਰਾਂ ਨੇ ਲੋੜਵੰਦ ਔਰਤ ਸੁਖਵਿੰਦਰ ਕੌਰ ਨੂੰ ਵੀਲ੍ਹਚੇਅਰ ਦਿੱਤੀ ਜੋ ਕਿ ਤੁਰਨ ਫਿਰਨ ਤੋਂ ਅਸਮਰਥ ਸੀ | ਇਸ ਮੌਕੇ ਡਾ. ਸੁਰਜੀਤ ਕੌਰ ਤੇ ਸੋਨਿਕਾ ਗੁਪਤਾ ਦੇ ਨਾਲ ਸੀ.ਏ. ਕਰ ਰਹੀਆਂ ਚਾਰ ਲੜਕੀਆਂ ਮਨਰੀਤ, ਦਿਯਾ, ਸਮਾਈਲ ਤੇ ਇਸ਼ਿਕਾ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਡਾ. ਸੁਰਜੀਤ ਕੌਰ ਨੇ ਸਰਵਾਈਕਲ ਕੈਂਸਰ ਸਬੰਧੀ ਹਾਜ਼ਰਾਂ ਨੂੰ ਜਾਣੂ ਕਰਵਾਇਆ ਤੇ ਦੱਸਿਆ ਕਿ ਬਹੁਤ ਜਲਦੀ ਹੀ ਸਰਵਾਈਕਲ ਕੈਂਸਰ ਦੀ ਵੈਕਸੀਨੇਸ਼ਨ ਸਬੰਧੀ ਕੈਂਪ ਲਗਾਏ ਜਾਣਗੇ | ਇਸ ਮੌਕੇ ਡਾ. ਮੀਨਾ ਸੇਠੀ ਤੋਂ ਇਲਾਵਾ ਗੁਰਪ੍ਰੀਤ ਕੌਰ, ਮੁਨੱਜਾ ਇਰਸ਼ਾਦ, ਰਿਤੂ ਅਗਰਵਾਲ, ਵਨੀਤਾ ਗਰਗ, ਨਿਸ਼ਾ ਸੂਦ, ਸੁਨੀਤਾ ਸੁਮਨ, ਹਰਸਿਮਰਨ ਕੌਰ, ਸੰਧਿਆ ਤੁਲੀ ਆਦਿ ਹਾਜ਼ਰ ਸਨ |