17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਨਡਾਲਾ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਤੇ ਸਕੂਟਰੀ ਸਣੇ 3 ਕਾਬੂ ਕੀਤੇ

ਅਜੀਤ ਡੈਸਕ 20-07-2025
ਨਡਾਲਾ, 19 ਜੁਲਾਈ (ਰਘਬਿੰਦਰ ਸਿੰਘ)- ਡੀ.ਐਸ.ਪੀ. ਭੁਲੱਥ ਕਰਨੈਲ ਸਿੰਘ ਦੀ ਅਗਵਾਈ ਹੇਠ ਥਾਣਾ ਮੁਖੀ ਸੁਭਾਨਪੁਰ ਅਮਨਦੀਪ ਨਾਹਰ ਤੇ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਵੱਲੋਂ ਭੈੜੇ ਪੁਰਸ਼ਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲ, ਸਕੂਟਰੀ ਤੇ ਇੱਕ ਮੋਟਰ ਦੇ ਪੱਖੇ ਸਣੇ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਕਸਬਾ ਨਡਾਲਾ ਤੋਂ ਲੱਖਣ ਕੇ ਪੱਡਾ ਇਲਾਕੇ 'ਚ ਮੌਜੂਦ ਸੀ ਕਿ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਨਿਸ਼ਾਨ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਬਾਬਾ ਹਿੰਮਤ ਸਿੰਘ ਕਲੋਨੀ ਨਡਾਲਾ ਅਤੇ ਸੰਦੀਪ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਹੰਬੋਵਾਲ ਥਾਣਾ ਸੁਭਾਨਪੁਰ ਜੋ ਕਿ ਮੋਟਰਸਾਈਕਲ ਜਿਸ ਦੀ ਅਗਲੀ ਸ਼ੋਅ ਅਤੇ ਪਿਛਲੀ ਲਾਈਟ ਸ਼ੋਅ ਟੁੱਟੀ ਹੋਈ ਹੈ ਜਿਸ ਦੇ ਸੈਂਟਰ ਵਿਚ ਮੋਟਰ ਦਾ ਪੱਖਾ ਜੋ ਕਿ ਚੋਰੀ ਕੀਤਾ ਹੋਇਆ ਹੈ ਕਿਸੇ ਨੂੰ ਵੇਚਣ ਜਾ ਰਹੇ ਹਨ | ਜੇਕਰ ਲੱਖਣ ਕੇ ਪੱਡਾ ਅੱਡੇ 'ਤੇ ਨਾਕਾਬੰਦੀ ਕੀਤੀ ਜਾਵੇ ਤਾਂ ਉਕਤ ਵਿਅਕਤੀ ਚੋਰੀ ਦੇ ਸਾਮਾਨ ਸਣੇ ਕਾਬੂ ਕੀਤੇ ਜਾ ਸਕਦੇ ਹਨ | ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਤਾਂ ਪੁੱਛਗਿੱਛ ਦੌਰਾਨ ਗਰੋਹ 'ਚ ਸ਼ਾਮਿਲ ਤੀਸਰੇ ਵਿਅਕਤੀ ਹਰਜੀਤ ਸਿੰਘ ਜੀਤਾ ਪੁੱਤਰ ਬੀਰਾ ਵਾਸੀ ਹੰਬੋਵਾਲ ਨੂੰ ਕਾਬੂ ਕਰਕੇ ਉਸਦੀ ਨਿਸ਼ਾਨਦੇਹੀ 'ਤੇ ਚੋਰੀ ਦੇ ਦੋ ਮੋਟਰਸਾਈਕਲ ਤੇ ਇੱਕ ਸਕੂਟਰੀ ਬਰਾਮਦ ਕੀਤੀ ਗਈ | ਪੁਲਿਸ ਨੇ ਦੱਸਿਆ ਕਿ ਉਕਤ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਸੀ.ਬੀ.ਐਸ.ਸੀ. ਕਲੱਸਟਰ 18 ਵਾਲੀਬਾਲ ਟੂਰਨਾਮੈਂਟ ਅੰਡਰ 17 ਦੇ ਵਾਲੀਬਾਲ ਮੁਕਾਬਲੇ 'ਚ ਮੇਜ਼ਬਾਨ ਸ੍ਰੀ ਗੁਰੂ ਹਰਿਕ੍ਰਿਸ਼... ਅਗਲੀ ਖ਼ਬਰ ਹਾਈ ਵੋਲਟੇਜ ਤਾਰਾਂ ਨੀਵੀਂਆਂ ਹੋਣ ਕਾਰਨ ਨੌਜਵਾਨ ਨੂੰ ਲੱਗਿਆ ਕਰੰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।