ਕਪੂਰਥਲਾ, 18 ਜੁਲਾਈ (ਸਡਾਨਾ)- ਮਾਂ ਭੱਦਰਕਾਲੀ ਜਾਗਰਣ ਕਮੇਟੀ ਮੁਹੱਲਾ ਸ਼ੇਖਾਂਵਾਲਾ ਨੌਜਵਾਨ ਸਭਾ ਵਲੋਂ 14ਵਾਂ ਸਾਲਾਨਾ ਮਾਂ ਭਗਵਤੀ ਜਾਗਰਣ ਸ਼ਰਧਾ ਤੇ ਉਤਸ਼ਾਹ ਦੇ ਨਾਲ ਕਰਵਾਇਆ ਗਿਆ | ਜਾਗਰਣ ਦੀ ਆਰੰਭਤਾ ਗਣੇਸ਼ ਵੰਦਨਾ ਨਾਲ ਹੋਈ | ਇਸ ਮੌਕੇ ਮਹੰਤ ਓਮ ਪ੍ਰਕਾਸ਼ ਤੇ ਅਜੈ ਮਾਹੀ ਊਨਾ ਵਾਲੇ ਦੀਆਂ ਭਜਨ ਮੰਡਲੀਆਂ ਨੇ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਤੇ ਸ਼ਰਧਾਲੂ ਮਾਤਾ ਰਾਣੀ ਦੀਆਂ ਭੇਟਾਂ 'ਤੇ ਝੂਮਣ ਲੱਗੇ | ਆਰਤੀ ਉਪਰੰਤ ਜਾਗਰਣ ਦੀ ਸਮਾਪਤੀ ਹੋਈ ਤੇ ਭੰਡਾਰਾ ਵੀ ਵਰਤਾਇਆ ਗਿਆ | ਇਸ ਮੌਕੇ ਟਿੰਕੂ, ਹਿਮਾਂਸ਼ੂ, ਹਰਸ਼, ਗੌਤਮ, ਮਨੀ ਬਾਬਾ, ਸੈਂਡੀ, ਪਿ੍ੰਸ ਵਰਮਾ, ਰਿੰਪੀ, ਸੌਰਵ ਵਰਮਾ, ਦੀਪਕ, ਦੀਪਾ, ਅੰਕਿਤਾ ਮਹਾਜਨ, ਵਿਨੋਦ ਆਦਿ ਹਾਜ਼ਰ ਸਨ |