26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪ੍ਰਾਪਰਟੀ ਟੈਕਸ ਵਸੂਲੀ ਲਈ 31 ਜੁਲਾਈ ਤੱਕ ਨਿਗਮ ਦਫ਼ਤਰ ਸਨਿਚਰਵਾਰ ਤੇ ਐਤਵਾਰ ਵੀ ਖੁੱਲ੍ਹੇਗਾ

ਅਜੀਤ ਡੈਸਕ 19-07-2025
ਫਗਵਾੜਾ 18 ਜੁਲਾਈ (ਹਰਜੋਤ ਸਿੰਘ ਚਾਨਾ)- ਵਨ ਟਾਈਮ ਸੈਟਲਮੈਂਟ (ਓ.ਟੀ.ਐਸ.) ਨੀਤੀ-2025 ਤਹਿਤ ਪੰਜਾਬ ਸਰਕਾਰ ਨੇ 31 ਜੁਲਾਈ ਨੂੰ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਨ ਦੀ ਆਖ਼ਰੀ ਮਿਤੀ ਨਿਰਧਾਰਿਤ ਕੀਤੀ ਹੈ, ਜਿਸ ਵਿਚ ਜੁਰਮਾਨੇ ਤੇ ਵਿਆਜ 'ਤੇ ਪੂਰੀ ਛੋਟ ਹੈ | ਇਸ ਸੰਬੰਧੀ ਨਗਰ ਨਿਗਮ ਦਫ਼ਤਰ ਵਿਖੇ ਵਿਸ਼ੇਸ਼ ਟੈਕਸ ਵਸੂਲੀ ਕੈਂਪ ਲਗਾਏ ਜਾ ਰਹੇ ਹਨ | ਮੇਅਰ ਰਾਮਪਾਲ ਉੱਪਲ ਤੇ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਨਗਰ ਨਿਗਮ ਕੰਪਲੈਕਸ ਵਿਖੇ ਪ੍ਰਾਪਰਟੀ/ਹਾਊਸ ਟੈਕਸ ਸ਼ਾਖਾ 31 ਜੁਲਾਈ ਤੱਕ ਸਨਿਚਰਵਾਰ ਤੇ ਐਤਵਾਰ ਸਮੇਤ ਹਰ ਰੋਜ਼ ਖੁੱਲ੍ਹੀ ਰਹੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਸਨੀਕਾਂ ਨੂੰ ਆਪਣੇ ਬਕਾਏ ਦਾ ਭੁਗਤਾਨ ਕਰਨ ਵੇਲੇ ਕੋਈ ਅਸੁਵਿਧਾ ਨਾ ਹੋਵੇ | ਉਨ੍ਹਾਂ ਜਾਇਦਾਦ ਮਾਲਕਾਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਣ ਤੇ ਸ਼ਹਿਰ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ | ਡਾ. ਗੁਪਤਾ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਦੁਆਰਾ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ, ਜੋ ਜਾਇਦਾਦ ਮਾਲਕ 31 ਜੁਲਾਈ ਤੱਕ ਆਪਣੀ ਅਸਲ ਬਕਾਇਆ ਟੈਕਸ ਰਕਮ ਦਾ ਪੂਰਾ ਭੁਗਤਾਨ ਕਰਦੇ ਹਨ, ਉਨ੍ਹਾਂ ਨੂੰ ਜੁਰਮਾਨੇ ਤੇ ਵਿਆਜ 'ਤੇ ਪੂਰੀ ਛੋਟ ਮਿਲੇਗੀ | 1 ਅਗਸਤ ਤੋਂ 31 ਅਕਤੂਬਰ ਦੇ ਵਿਚਕਾਰ ਭੁਗਤਾਨ ਕਰਨ ਵਾਲੇ ਜੁਰਮਾਨੇ ਤੇ ਵਿਆਜ 'ਤੇ 50% ਛੋਟ ਦੇ ਯੋਗ ਹੋਣਗੇ | ਹਾਲਾਂਕਿ 31 ਅਕਤੂਬਰ ਤੋਂ ਬਾਅਦ ਕਾਨੂੰਨ ਅਨੁਸਾਰ ਪੂਰਾ ਜੁਰਮਾਨਾ ਤੇ ਵਿਆਜ ਲਾਗੂ ਹੋ ਜਾਵੇਗਾ |
ਪਿਛਲੀ ਖ਼ਬਰ ਨਗਰ ਨਿਗਮ ਤੇ ਟਰੈਫ਼ਿਕ ਪੁਲਿਸ ਦੀ ਟੀਮ ਨੇ ਬਾਜ਼ਾਰਾਂ 'ਚੋਂ ਦੁਕਾਨਦਾਰਾਂ ਵਲੋਂ ਕੀਤੇ ਨਜਾਇਜ਼ ਕਬਜ਼ੇ ਹਟਾਏ ਅਗਲੀ ਖ਼ਬਰ ਭਾਖੜੀਆਣਾ ਵਿਖੇ ਗੋਲੀਆਂ ਚਲਾਉਣ ਦੇ ਮਾਮਲੇ ਸੰਬੰਧੀ ਚਾਰ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।