ਫਗਵਾੜਾ, 17 ਜੁਲਾਈ (ਹਰਜੋਤ ਸਿੰਘ ਚਾਨਾ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਪਿ੍ੰਸੀਪਲ ਜ਼ੋਰਾਵਰ ਸਿੰਘ ਨੂੰ 'ਰਬਿੰਦਰ ਨਾਥ ਟੈਗੋਰ' ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ | ਇਹ ਸਮਾਗਮ ਚੰਡੀਗੜ੍ਹ ਵਿਖੇ ਪਾਰਕ ਪਲਾਜ਼ਾ ਵਿਖੇ ਹੋਇਆ ਜਿਸ 'ਚ ਦੇਸ਼ ਦੇ ਵੱਖ-ਵੱਖ ਸਕੂਲਾਂ ਦੇ ਮੁੱਖ ਅਧਿਆਪਕਾ ਜਿਨ੍ਹਾਂ ਸਿੱਖਿਆ ਤੇ ਸਮਾਜਿਕ ਯੋਗਦਾਨ ਦੇ ਖੇਤਰ 'ਚ ਵਧੀਆ ਕਾਰਜ ਕੀਤੇ ਸਨ, ਨੂੰ ਸਨਮਾਨਿਤ ਕੀਤਾ ਗਿਆ | ਪਿ੍ੰ. ਜ਼ੋਰਾਵਰ ਸਿੰਘ ਨੂੰ ਸਿੱਖਿਆ ਖੇਤਰ 'ਚ ਕੀਤੇ ਗਏ ਨਵੇਂ ਉਪਾਅ, ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਤੇ ਉਨ੍ਹਾਂ ਦੇ ਨਵ ਵਿਚਾਰਾਂ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਚੇਅਰਪਰਸਨ ਜਸਬੀਰ ਬਾਸੀ ਨੇ ਪਿ੍ੰਸੀਪਲ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ |