11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਬੁਟੀਕ ਦਾ ਕੰਮ ਕਰਦੀ ਇਕ ਔਰਤ ਦੀ ਕੁੱਟਮਾਰ

ਅਜੀਤ ਡੈਸਕ 18-07-2025
ਕਪੂਰਥਲਾ, 17 ਜੁਲਾਈ (ਅਮਨਜੋਤ ਸਿੰਘ ਵਾਲੀਆ)-ਬੁਟੀਕ ਦਾ ਕੰਮ ਕਰਦੀ ਇਕ ਔਰਤ ਨੂੰ ਘਰ ਬੁਲਾਕੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਬਾਅਦ ਵਿਚ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਇਲਾਜ ਲਈ ਦਾਖਲ ਕਰਵਾਇਆ | ਜੇਰੇ ਇਲਾਜ ਪ੍ਰੀਤੀ ਸ਼ਰਮਾ ਪਤਨੀ ਮਨੂੰ ਸ਼ਰਮਾ ਵਾਸੀ ਿਲੰਕ ਰੋਡ ਨੇ ਦੱਸਿਆ ਕਿ ਉਹ ਬੁਟੀਕ ਦਾ ਕੰਮ ਕਰਦੀ ਹੈ ਅਤੇ ਉਹ ਗਾਹਕ ਦੇ ਘਰ ਸੂਦਾ ਮੰਦਿਰ ਨੇੜੇ ਕੱਪੜੇ ਦੇਣ ਗਈ ਸੀ ਜਿੱਥੇ ਪੈਸਿਆਂ ਨੂੰ ਲੈ ਕੇ ਮਾਮੂਲੀ ਬਹਿਸ ਹੋ ਗਈ ਜਿਸ 'ਤੇ ਗਾਹਕ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ 'ਤੇ ਘਰ ਵਿਚ ਬੰਦ ਕਰਕੇ ਉਸਦੀ ਕੁੱਟਮਾਰ ਕੀਤੀ ਜਿਸਦਾ ਇਲਾਜ ਐਮਰਜੈਂਸੀ ਵਾਰਡ ਵਿਚ ਡਿਊਟੀ ਡਾਕਟਰ ਵਲੋਂ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਐਮ. ਐਲ. ਆਰ. ਕੱਟ ਕੇ ਥਾਣਾ ਸਿਟੀ ਨੂੰ ਭੇਜ ਦਿੱਤੀ ਗਈ ਹੈ |
ਪਿਛਲੀ ਖ਼ਬਰ ਡਾ. ਅਮਰੀਕ ਸਿੰਘ ਇਟਲੀ ਵਿਖੇ ਕਬੱਡੀ ਕੱਪ ਦੌਰਾਨ ਨਿਭਾਉਣਗੇ ਚੀਫ਼ ਟੈਕਨੀਕਲ ਆਫੀਸ਼ੀਅਲ ਵਜੋਂ ਸੇਵਾਵਾਂ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਪਿ੍ੰਸੀਪਲ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।