18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪਿੰਡ ਪੰਡੋਰੀ ਅਰਾਈਆਂ ਵਿਖੇ ਚੋਰ ਘਰ ਦੀ ਕੰਧ ਟੱਪ ਕੇ ਵਿਹੜੇ ਵਿਚ ਖੜ੍ਹਾ ਮੋਟਰਸਾਈਕਲ ਲੈ ਕੇ ਹੋਏ ਫ਼ਰਾਰ

ਅਜੀਤ ਡੈਸਕ 16-07-2025
ਭੁਲੱਥ, 15 ਜੁਲਾਈ (ਮਨਜੀਤ ਸਿੰਘ ਰਤਨ)-ਇੱਥੋਂ ਨਜ਼ਦੀਕੀ ਪਿੰਡ ਪੰਡੋਰੀ ਅਰਾਈਆਂ ਵਿਖੇ ਬੀਤੀ ਰਾਤ ਚੋਰ ਘਰ ਦੀ ਕੰਧ ਟੱਪ ਕੇ ਵਿਹੜੇ ਵਿਚ ਖੜ੍ਹਾ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਦੇ ਮਾਲਕ ਗੁਰਜੰਟ ਸਿੰਘ ਪੁੱਤਰ ਕੁਲਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਘਰ ਵਿਚ ਸੁੱਤੇ ਹੋਏ ਸਨ | ਸਵੇਰੇ ਤੜਕੇ ਉਨ੍ਹਾਂ ਨੇ ਉੱਠ ਕੇ ਦੇਖਿਆ ਕਿ ਉਨ੍ਹਾਂ ਦੇ ਵਿਹੜੇ ਵਿਚ ਖੜ੍ਹਾ ਸਪਲੈਂਡਰ ਮੋਟਰਸਾਈਕਲ ਗ਼ਾਇਬ ਸੀ ਜਿਸ ਨੂੰ ਕਿ ਕੋਈ ਵਿਅਕਤੀ ਘਰ ਦੀ ਕੰਧ 'ਤੇ ਲੱਗੀ ਗਰਿੱਲ ਟੱਪ ਕੇ ਵਿਹੜੇ ਵਿਚ ਖੜੇ ਇੱਕ ਹੋਰ ਮੋਟਰਸਾਈਕਲ ਦਾ ਸਹਾਰਾ ਲੈ ਕੇ ਹੇਠਾਂ ਉੱਤਰਿਆ ਅਤੇ ਬਾਹਰ ਲੱਗੇ ਗੇਟ ਦਾ ਤਾਲਾ ਖ਼ੋਲ ਕੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ | ਉਨ੍ਹਾਂ ਨੇ ਦੱਸਿਆ ਕਿ ਘਰ ਦੇ ਬਾਹਰਲੇ ਗੇਟ ਨੂੰ ਵੀ ਮਸ਼ੀਨੀ ਤਾਲਾ ਲੱਗਾ ਹੋਇਆ ਸੀ, ਪ੍ਰੰਤੂ ਫਿਰ ਵੀ ਚੋਰਾਂ ਵੱਲੋਂ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਉਸ ਤਾਲੇ ਨੂੰ ਖੋਲਿ੍ਹਆ ਗਿਆ ਜਿੱਥੋਂ ਉਹ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ ਜਿਸ ਬਾਰੇ ਸਾਨੂੰ ਕੋਈ ਪਤਾ ਨਹੀਂ ਚੱਲਿਆ | ਚੋਰਾਂ ਵਲੋਂ ਵਿਹੜੇ ਦੇ ਨਾਲ ਲੱਗਦੀ ਰਸੋਈ ਵਿਚ ਵੀ ਚੰਗੀ ਤਰ੍ਹਾਂ ਫੋਲਾ ਫਰਾਲੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਚੋਰੀ ਹੋਏ ਮੋਟਰਸਾਈਕਲ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਿਟੀ ਸਹਾਇਕ ਪ੍ਰੋਫੈਸਰਾਂ ਵਲੋਂ ਆਪਣੀਆਂ ਸੇਵਾਵਾਂ ਨਿਯਮਤ ਕਰਨ ਦੀ ਮੰਗ ਅਗਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ 'ਚ ਨੋ ਸ਼ੂਗਰ ਅਧੀਨ 'ਡਿਸਪਲੇ ਬੋਰਡ ਡੈਕੋਰੇਸ਼ਨ' ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।