ਭੁਲੱਥ, 15 ਜੁਲਾਈ (ਮਨਜੀਤ ਸਿੰਘ ਰਤਨ)-ਤਹਿਸੀਲ ਭੁਲੱਥ ਦੇ ਸਾਬਕਾ ਸੈਨਿਕਾਂ ਦੀ ਮਹੀਨਾ ਵਾਰ ਮੀਟਿੰਗ ਗੁਰਦੁਆਰਾ ਸੁਖ ਸਾਗਰ ਸਾਹਿਬ ਭੁਲੱਥ ਵਿਖੇ ਕੈਪਟਨ ਬਲਵੀਰ ਸਿੰਘ ਪ੍ਰਧਾਨ ਇੰਡੀਅਨ ਐਕਸ ਸਰਵਿਸਿਸ ਲੀਗ ਤਹਿਸੀਲ ਭੁਲੱਥ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਮੀਟਿੰਗ ਵਿਚ ਸਭ ਤੋਂ ਪਹਿਲਾਂ ਹਾਜ਼ਰ ਮੈਂਬਰਾਂ ਵੱਲੋਂ ਪਿਛਲੇ ਸਮੇਂ ਵਿਚ ਅਕਾਲ ਚਲਾਣਾ ਕਰ ਚੁੱਕੇ ਸੂਬੇਦਾਰ ਚਰਨ ਸਿੰਘ ਭੁਲੱਥ ਤੇ ਸੂਬੇਦਾਰ ਕੁਲਦੀਪ ਸਿੰਘ ਕਮਰਾਏ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉਪਰੰਤ 15 ਅਗਸਤ ਨੂੰ ਆ ਰਹੇ ਆਜ਼ਾਦੀ ਦਿਹਾੜੇ ਨੂੰ ਮਨਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਤੇ ਇਸ ਦਾ ਪ੍ਰਬੰਧ ਕਰਨ ਹਿਤ ਇੱਕ ਮੈਨੇਜਮੈਂਟ ਕਮੇਟੀ ਬਣਾਈ ਗਈ | ਇਸ ਮੀਟਿੰਗ ਵਿਚ ਪਿਛਲੇ ਇੱਕ ਸਾਲ ਦੌਰਾਨ ਲੀਗ ਵੱਲੋਂ ਕੀਤੀਆਂ ਗਈਆਂ ਉਪਲੱਬਧੀਆਂ ਜਿਵੇਂ ਕਿ ਵੈਟਰਨ ਸਹਾਇਤਾ ਕੇਂਦਰ ਕਪੂਰਥਲਾ ਦੇ ਬੰਦ ਹੋਣ ਦੇ ਆਰਡਰ ਕੈਂਸਲ ਕਰਾਉਣਾ, ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਵਾਸਤੇ ਸਪੈਸ਼ਲ ਆਰਮੀ ਕੈਂਪ ਲਗਾਉਣੇ, ਪ੍ਰਾਈਵੇਟ ਹਸਪਤਾਲਾਂ ਦੇ ਕੈਂਪ ਲਗਾਉਣੇ, ਇਤਿਹਾਸਕ ਦਿਹਾੜੇ ਮਨਾਉਣੇ, ਕਪੂਰਥਲਾ ਸੀ. ਐਸ.ਡੀ. ਕੰਟੀਨ ਦੇ ਚੌਂਕ ਨਜ਼ਦੀਕ ਭੁਲੱਥ, ਨਡਾਲਾ, ਬੇਗੋਵਾਲ ਸਾਈਡ ਆਉਣ ਵਾਲੇ ਸਾਬਕਾ ਸੈਨਿਕਾਂ ਤੇ ਵੀਰ ਨਾਰੀਆਂ ਵਾਸਤੇ ਬੈਠਣ ਦਾ ਬੰਦੋਬਸਤ ਕਰਾਉਣਾ, ਤਹਿਸੀਲ ਭੁਲੱਥ ਵਿਖੇ ਸਾਬਕਾ ਸੈਨਿਕਾਂ ਵਾਸਤੇ ਮੈਡੀਕਲ ਕਲੀਨਿਕ ਦੇ ਕੇਸ ਦੀ ਪੈਰਵਾਈ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਅਧੀਨ ਜ਼ਿਲ੍ਹਾ ਸੈਨਿਕ ਬੋਰਡ ਕਪੂਰਥਲਾ ਵੱਲੋਂ ਕਰਵਾਈਆਂ ਜਾਣ ਵਾਲੀਆਂ ਤਿਹਾਈ ਮੀਟਿੰਗਾਂ ਵਿਚ ਹਿੱਸਾ ਲੈਣਾ ਅਤੇ ਸਾਬਕਾ ਸੈਨਿਕਾਂ ਨਾਲ ਸੰਬੰਧਿਤ ਮੁੱਦੇ ਉਠਾਉਣੇ ਆਦਿ ਸਬੰਧੀ ਚਾਨਣਾ ਪਾਇਆ ਗਿਆ | ਇਸ ਉਪਰੰਤ ਕੈਪਟਨ ਬਲਬੀਰ ਸਿੰਘ ਵੱਲੋਂ ਸਾਬਕਾ ਸੈਨਿਕਾਂ ਨਾਲ ਸੰਬੰਧਿਤ ਨਵੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ | ਇਸ ਮੀਟਿੰਗ ਵਿਚ ਕੈਪਟਨ ਬਲਵੀਰ ਸਿੰਘ, ਸੂਬੇ. ਮੇਜਰ ਜਰਨੈਲ ਸਿੰਘ, ਕੈਪ. ਬਖਸ਼ਿੰਦਰ ਸਿੰਘ, ਕੈਪ. ਜੋਗਾ ਸਿੰਘ, ਕੈਪਟਨ ਬਲਦੇਵ ਸਿੰਘ ਪੁਰੇਵਾਲ, ਸੂਬੇਦਾਰ ਮੇਜਰ ਸ਼ਰਨਜੀਤ ਸਿੰਘ, ਸੂਬੇਦਾਰ ਬਲਵੰਤ ਸਿੰਘ, ਸੂਬੇਦਾਰ ਤਰਸੇਮ ਸਿੰਘ, ਸੂਬੇਦਾਰ ਗੁਰਵਿੰਦਰ ਸਿੰਘ, ਸੂਬੇਦਾਰ ਮਹਿੰਦਰ ਸਿੰਘ, ਸੂਬੇਦਾਰ ਬਲਦੇਵ ਸਿੰਘ, ਸੂਬੇਦਾਰ ਅਮਰਜੀਤ ਸਿੰਘ, ਸੂਬੇਦਾਰ ਜਗਤਾਰ ਸਿੰਘ, ਸੂਬੇਦਾਰ ਜਸਵਿੰਦਰ ਸਿੰਘ, ਸੂਬੇਦਾਰ ਸੁਰਿੰਦਰ ਪਾਲ ਸਿੰਘ, ਸੂਬੇਦਾਰ ਜਸਵੰਤ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਹਵਾਲਦਾਰ ਤਰਸੇਮ ਸਿੰਘ, ਹਵਾਲਦਾਰ ਮਹਿੰਦਰ ਸਿੰਘ, ਹਵਾਲਦਾਰ ਕੁਲਦੀਪ ਸਿੰਘ, ਨਾਇਕ ਬਲਵੰਤ ਸਿੰਘ, ਨਾਇਕ ਕੁਲਵੰਤ ਸਿੰਘ, ਨਾਇਕ ਪੂਰਨ ਸਿੰਘ ਅਤੇ ਹੋਰ ਸੈਨਿਕ ਹਾਜ਼ਰ ਸਨ |