18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਢਿਲਵਾਂ ਵਿਚ ਸੀਵਰੇਜ ਨਾ ਚੱਲਣ ਕਾਰਨ ਲੋਕਾਂ ਨੂੰ ਕਰਨਾ ਪੈਂਦਾ ਪ੍ਰੇਸ਼ਾਨੀਆਂ ਦਾ ਸਾਹਮਣਾ

ਅਜੀਤ ਡੈਸਕ 16-07-2025
ਢਿਲਵਾਂ, 15 ਜੁਲਾਈ (ਗੋਬਿੰਦ ਸੁਖੀਜਾ)-ਕਸਬਾ ਢਿਲਵਾਂ ਨੂੰ ਜੇਕਰ ਸਮੱਸਿਆਵਾਂ ਦਾ ਘਰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ | ਵੈਸੇ ਤਾਂ ਇਲਾਕੇ ਦੀ ਬਹੁਤ ਸਮੱਸਿਆਵਾਂ ਹਨ, ਪਰ ਇਲਾਕੇ ਦੀ ਮੁੱਖ ਸਮੱਸਿਆ ਸੀਵਰੇਜ ਦੀ ਹੈ | ਕਸਬਾ ਢਿਲਵਾਂ ਵਿਚ ਸੀਵਰੇਜ ਸਿਸਟਮ ਨਾ ਚੱਲਣ ਕਾਰਨ ਇਲਾਕਾ ਨਿਵਾਸੀਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਾਫ਼ੀ ਸਾਲ ਪਹਿਲਾਂ ਕਰੋੜਾਂ ਰੁਪਏ ਲਗਾ ਕੇ ਕਸਬਾ ਢਿਲਵਾਂ ਵਿਚ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਕਰੋੜਾਂ ਰੁਪਏ ਖ਼ਰਚ ਕਰਨ ਤੋਂ ਬਾਅਦ ਸੀਵਰੇਜ ਦਾ ਕੰਮ ਠੰਢੇ ਬਸਤੇ ਵਿਚ ਬੰਦ ਹੋ ਗਿਆ, ਜਿਸ ਦਾ ਖ਼ਮਿਆਜ਼ਾ ਇਲਾਕਾ ਨਿਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਢਿਲਵਾਂ ਤੋਂ ਅੱਡੇ ਨੂੰ ਜਾਂਦੀ ਸੜਕ ਵਿਚ ਸੀਵਰੇਜ ਦੇ ਪਾਈਪ ਪਾਏ ਸਨ, ਹੁਣ ਜਦੋਂ ਵੀ ਬਾਰਸ਼ ਆਉਂਦੀ ਹੈ ਤਾਂ ਇਸ ਸੜਕ 'ਤੇ ਪਏ ਟੋਇਆਂ ਵਿਚ ਪਾਣੀ ਭਰ ਜਾਂਦਾ ਹੈ | ਢਿਲਵਾਂ ਤੋਂ ਬੱਸ ਸਟੈਂਡ ਨੂੰ ਜਾਣ ਵਾਲੇ ਲੋਕ ਅਕਸਰ ਪਏ ਟੋਇਆਂ ਕਾਰਨ ਗ਼ਲਤ ਸਾਈਡ ਜਾਂਦੇ ਹਨ | ਦੂਸਰੀ ਸਮੱਸਿਆ ਰੇਲਵੇ ਕਰਾਸਿੰਗ ਫਾਟਕ ਦੀ ਹੈ | ਇੱਥੋਂ ਰੋਜ਼ਾਨਾ ਹੀ 100 ਦੇ ਕਰੀਬ ਗੱਡੀਆਂ ਲੰਘਦੀਆਂ ਹਨ, ਫਾਟਕ ਜ਼ਿਆਦਾਤਰ ਬੰਦ ਹੀ ਰਹਿੰਦਾ ਹੈ | ਢਿਲਵਾਂ ਜੀ.ਟੀ. ਰੋਡ ਤੋਂ ਇਹ ਸੜਕ ਬੇਗੋਵਾਲ, ਭੋਗਪੁਰ, ਟਾਂਡਾ, ਦਸੂਹਾ, ਮੁਕੇਰੀਆਂ, ਹੁਸ਼ਿਆਰਪੁਰ, ਮਾਤਾ ਚਿੰਤਪੁਰਨੀ ਹਿਮਾਚਲ ਪ੍ਰਦੇਸ਼ ਨੂੰ ਨਿਕਲਦੀ ਹੈ | ਫਾਟਕ ਬੰਦ ਰਹਿਣ ਕਾਰਨ, ਜਿੱਥੇ ਲੋਕਾਂ ਦਾ ਸਮਾ ਖ਼ਰਾਬ ਰਹਿੰਦਾ ਹੈ, ਉੱਥੇ ਐਮਰਜੈਂਸੀ ਵੇਲੇ ਵੀ ਫਾਟਕ ਬੰਦ ਰਹਿਣ ਕਾਰਨ ਕਿਸੇ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ | ਰੇਲਵੇ ਫਾਟਕ ਬੰਦ ਰਹਿਣ ਦੀ ਸਮੱਸਿਆ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਹੈ | ਭਾਵੇਂ ਕਿ ਵੋਟਾਂ ਵੇਲੇ ਹਰ ਪਾਰਟੀ ਦੇ ਨੇਤਾ ਵੱਡੇ-ਵੱਡੇ ਵਾਅਦੇ ਕਰ ਜਾਂਦੇ ਹਨ, ਪੰ੍ਰਤੂ ਵੋਟਾਂ ਤੋਂ ਬਾਅਦ ਇਲਾਕੇ ਦੀ ਕੋਈ ਵੀ ਸਮੱਸਿਆ ਹੱਲ ਨਹੀਂ ਹੁੰਦੀ | ਰੇਲਵੇ ਫਲਾਈ ਓਵਰ ਪੁਲ ਬਣਾਉਣ ਸਬੰਧੀ ਕਈ ਵਾਰ ਅਖ਼ਬਾਰਾਂ ਵਿਚ ਸਮੱਸਿਆ ਲਿਖਣ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਇਲਾਕੇ ਦੇ ਨੇਤਾਵਾਂ ਨੂੰ ਇਹ ਸਮੱਸਿਆ ਦੱਸੀ, ਪ੍ਰੰਤੂ ਕੋਈ ਫ਼ਾਇਦਾ ਨਹੀਂ ਹੋਇਆ | ਇਲਾਕਾ ਨਿਵਾਸੀਆਂ ਤੇ ਉਕਤ ਆਗੂਆਂ ਦੀ ਉੱਚ ਅਧਿਕਾਰੀਆਂ ਪਾਸੋਂ ਜ਼ੋਰਦਾਰ ਮੰਗ ਹੈ ਕਿ ਢਿਲਵਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣ |
ਪਿਛਲੀ ਖ਼ਬਰ ਤਹਿਸੀਲ ਭੁਲੱਥ ਦੇ ਸਾਬਕਾ ਸੈਨਿਕਾਂ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਨੇਕ ਉਪਰਾਲਾ-ਜ਼ਰੂਰਤਮੰਦ ਮਰੀਜ਼ ਦਾ ਕੀਤਾ ਮੁਫ਼ਤ ਇਲਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।