19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਨਅਤਕਾਰ ਦੇ ਘਰ ਕਾਲਾ ਕੱਛਾ ਗਰੋਹ ਦੇ 6 ਮੈਂਬਰ ਦਾਖ਼ਲ-ਘਰ ਦੀ ਗਰਿੱਲ ਤੇ ਅਲਮਾਰੀ ਤੋੜੀ

ਅਜੀਤ ਡੈਸਕ 16-07-2025
ਫਗਵਾੜਾ, 15 ਜੁਲਾਈ (ਹਰਜੋਤ ਸਿੰਘ ਚਾਨਾ)-ਬੀਤੀ ਰਾਤ ਜੀ.ਟੀ.ਰੋਡ 'ਤੇ ਸਥਿਤ ਦਸ਼ਮੇਸ਼ ਨਗਰ ਖੇਤਰ 'ਚ ਕਾਲਾ ਕੱਛਾ ਗਿਰੋਹ ਦੇ ਛੇ ਮੈਂਬਰਾਂ ਨੇ ਇੱਕ ਸਨਅਤਕਾਰ ਨੂੰ ਘਰ ਦਾ ਨਿਸ਼ਾਨਾ ਬਣਾਇਆ ਗਿਆ | ਜਿਸ ਦੌਰਾਨ ਉਨ੍ਹਾਂ ਘਰ ਦੀ ਗਰਿੱਲ ਤੇ ਅਲਮਾਰੀਆਂ ਤੋੜ ਦਿੱਤੀਆਂ ਪਰ ਕੁੱਝ ਨਾ ਮਿਲਣ ਮਗਰੋਂ ਲੁਟੇਰੇ ਨਿਰਾਸ਼ ਪਰਤ ਗਏ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਨਅਤਕਾਰ ਉਮੋਗ ਸੋਬਤੀ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਰਾਤ ਘਰ 'ਚ ਸਨ ਤਾਂ ਕਰੀਬ 1 ਵਜੇ ਕਾਲੇ ਕੱਛਿਆ ਵਾਲੇ ਛੇ ਮੈਂਬਰ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਉਹ ਪਹਿਲਾ ਗਲੀ 'ਚ ਘੁੰਮਦੇ ਰਹੇ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਅੰਦਰ ਜਾ ਵੜੇ | ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਇੱਕ ਕਮਰੇ 'ਚ ਵੜ ਕੇ ਕੁੰਡੀ ਲੱਗਾ ਗਈ | ਲੁਟੇਰਿਆਂ ਨੇ ਪਹਿਲਾ ਘਰ 'ਚ ਦਾਖ਼ਲ ਹੋਣ ਵਾਲੇ ਗਰਿੱਲ ਪੁੱਟੀ ਤੇ ਫਿਰ ਉਨ੍ਹਾਂ ਦੇ ਇੱਕ ਕਮਰੇ ਵਿਚ ਵੜ ਕੇ ਅਲਮਾਰੀ ਤੋੜ ਲਈ ਜਿਸ ਦੀ ਤਲਾਸ਼ੀ ਕੀਤੀ ਪਰ ਕੋਈ ਕੀਮਤੀ ਸਾਮਾਨ ਨਹੀਂ ਮਿਲਿਆ | ਕਰੀਬ ਅੱਧਾ ਘੰਟਾ ਘਰ 'ਚ ਰਹਿਣ ਮਗਰੋਂ ਚੱਲੇ ਗਏ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਰੀ ਰਾਤ ਬੜੀ ਘਬਰਾਹਟ 'ਚ ਕੱਟੀ ਹੈ ਤੇ ਅੱਜ ਸਵੇਰੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਹੈ | ਐਸ.ਐਚ.ਓ ਸਿਟੀ ਊਸ਼ਾ ਰਾਣੀ ਤੇ ਐਸ.ਐਚ.ਓ ਟਰੈਫ਼ਿਕ ਅਮਨ ਕੁਮਾਰ ਮੌਕੇ 'ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ 9 ਜੁਲਾਈ ਦੀ ਰਾਤ ਨੂੰ ਵੀ ਇਹ ਲੁਟੇਰੇ ਇਸ ਗਲੀ 'ਚ ਘੁੰਮ ਰਹੇ ਸਨ ਜਿਸ ਸਬੰਧੀ ਅਖ਼ਬਾਰਾਂ 'ਚ ਖ਼ਬਰਾਂ ਵੀ ਲੱਗੀਆਂ ਤੇ ਪੁਲਿਸ ਨੂੰ ਸੂਚਿਤ ਵੀ ਕੀਤਾ ਪਰ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਉਹ ਹੁਣ ਆਪਣੀ ਸੁਰੱਖਿਆ ਲਈ ਪ੍ਰਾਈਵੇਟ ਕੰਪਨੀ ਦੀ ਸੁਰੱਖਿਆ ਲੈਣਗੇ ਤਾਂ ਜੋ ਉਹ ਜ਼ਿੰਦਗੀ ਨੂੰ ਸੁਰੱਖਿਆ ਢੰਗ ਨਾਲ ਜੀਅ ਸਕਣ | ਉਨ੍ਹਾਂ ਕਿਹਾ ਕਿ ਪੁਲਿਸ ਪਾਸ ਤਾਂ ਪਹਿਲਾ ਹੀ ਨਫ਼ਰੀ ਦੀ ਘਾਟ ਹੈ ਇਨ੍ਹਾਂ ਵਲੋਂ ਹੁਣ ਲੋਕਾਂ ਦੀ ਰਾਖੀ ਕਰਨੀ ਔਖੀ ਹੀ ਜਾਪਦੀ ਹੈ |
ਪਿਛਲੀ ਖ਼ਬਰ ਸਨਅਤਕਾਰ ਨੇ ਆਪਣੀ ਸੁਰੱਖਿਆ ਲਈ ਪ੍ਰਾਈਵੇਟ ਸੁਰੱਖਿਆ ਦਾ ਲਿਆ ਸਹਾਰਾ ਅਗਲੀ ਖ਼ਬਰ ਪਵਿੱਤਰ ਵੇਈਾ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਰਤਨ, ਢਾਡੀ ਤੇ ਕਵੀ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।